ਨਸਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਸਲ [ ਨਾਂਇ ] ਕੁਲ , ਖ਼ਾਨਦਾਨ , ਵੰਸ਼; ਕਿਸਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਸਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਸਲ . ਅ਼ ਵੰਸ਼. ਕੁਲ. ਔਲਾਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਸਲ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Race ਨਸਲ : ਭਾਰਤ ਇਕ ਧਰਮ ਨਿਰਪੇਖ ਦੇਸ਼ ਹੈ ਅਤੇ ਰਾਜ ਕਿਸੇ ਨਾਗਰਿਕ ਨਾਲ ਉਸਦੇ ਧਰਮ ਨਸਲ , ਜਾਤੀ , ਲਿੰਗ , ਜਨਮ-ਸਥਾਨ ਜਾਂ ਇਨ੍ਹਾਂ ਵਿਚੋਂ ਕਿਸੇ ਕਾਰਨ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕਰੇਗਾ । ਕਿਸੇ ਵੀ ਨਾਗਰਿਕ ਨੂੰ ਆਪਣੇ ਧਰਮ , ਨਸਲ ਆਦਿ ਕਾਰਨ ਦੁਕਾਨਾਂ , ਰੈਸਟੋਰੈਂਟਾਂ , ਹੇਟਲਾਂ ਅਤੇ ਲੋਕ ਮਨੋਰੰਜਨ ਦੇ ਹੋਰ ਸਥਾਨਾਂ ਤੇ ਜਾਣ ਦੀ ਮਨਾਹੀ ਜਾਂ ਰੋਕ ਨਹੀਂ ਹੋਵੇਗਾ । ਰਾਜ ਦੁਆਰਾ ਪੂਰਣ ਜਾਂ ਅੰਸ਼ਿਕ ਰੂਪ ਵਿਚ ਬਣਾਏ ਜਾਂ ਆਮ ਜਨਤਾ ਦੀ ਦੀ ਵਰਤੋਂ ਲਈ ਸਮਰਪਿਤ ਖੂਹਾਂ , ਟੈਕਾਂ , ਇਸਨਾਨ-ਘਾਟਾਂ , ਸੜਕਾਂ ਆਦਿ ਦੀ ਵਰਤੋਂ ਬਿਨਾਂ ਕਿਸੇ ਧਰਮ , ਨਸਲ ਆਦਿ ਦੇ ਵਿਤਕਰੇ ਦੇ ਸਭ ਨੂੰ ਕਰਨ ਦੀ ਖੁਲ੍ਹ ਹੋਵੇਗੀ । ਪਰੰਤੂ ਸਰਕਾਰ ਇਸ ਸਬੰਧੀ ਇਸਤਰੀਆਂ ਅਤੇ ਬੱਚਿਆਂ ਲਈ ਵਿਸ਼ੇਸ਼ ਵਿਵਸਥਾ ਕਰ ਸਕਦੀ ਹੈ ।

          ਰਾਜ ਵਿਚ ਕਿਸੇ ਰੋਜ਼ਗਾਰ ਜਾਂ ਨਿਯੂਕਤੀ ਲਾਂਲ ਸਬੰਧਤ ਸਾਰੇ ਮਾਮਲਿਆਂ ਵਿਚ ਬਿਨ੍ਹਾਂ ਵਿਤਕਰੇ ਸਾਰੇ ਨਾਗਰਿਕਾਂ ਨੂੰ ਸਮਾਨ ਅਵਸਰ ਪ੍ਰਦਾਨ ਕੀਤੇ ਜਾਣਗੇ । ਇਸ ਸਬੰਧ ਵਿਚ ਕਿਸੇ ਨਾਗਰਿਕ ਨਾਲ ਧਰਮ , ਨਸਲ ਜਾਤੀ , ਲਿੰਗ ਜਨਮ-ਸਥਾਨ , ਰਿਹਾਇਸ਼ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਅਪਾਤਰ ਕਰਾਰ ਦਿੱਤਾ ਜਾਵੇਗਾ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.