ਨਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਲ ( ਨਾਂ , ਇ ) ਘੋੜੇ ਦੇ ਪੌੜਾਂ ਥੱਲੇ ਲਾਈ ਜਾਣ ਵਾਲੀ ਲੋਹੇ ਦੀ ਅਰਧ ਗੋਲਾਕਾਰ ਪੱਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਲ . ਕ੍ਰਿ. ਵਿ— ਲਾਗੇ. ਕੋਲੇ । ੨ ਸਾਥ. ਸੰਗ. ਦੇਖੋ , ਨਾਲਿ । ੩ ਸੰ. ਸੰਗ੍ਯਾ— ਕਮਲ ਦੀ ਡੰਡੀ. ਦੇਖੋ , ਨਾਲਿਕੁਟੰਬ । ੪ ਨਲਕੀ. ਨਲੀ. “ ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ.” ( ਭਾਗੁ ਕ ) ੫ ਬੰਦੂਕ ਦੀ ਨਾਲੀ. “ ਛੁਟਕੰਤ ਨਾਲੰ.” ( ਕਲਕੀ ) ੬ ਲਾਟਾ. ਅਗਨਿ ਦੀ ਸ਼ਿਖਾ. “ ਉਠੈ ਨਾਲ ਅੱਗੰ.” ( ਵਰਾਹ ) ੭ ਫ਼ਾ ਕਾਨਾ ਕਾਨੀ ਅਤੇ ਕਲਮ ਘੜਨ ਵੇਲੇ ਨਲਕੀ ਵਿੱਚੋਂ ਨਿਕਲਿਆ ਸੂਤ । ੮ ਨਾਲੀਦਨ ਦਾ ਅਮਰ. ਰੋ. ਰੁਦਨ ਕਰ । ੯ ਅ਼ ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ , ਜੋ ਘਸਣ ਤੋਂ ਰਖ੍ਯਾ ਕਰਦਾ ਹੈ । ੧੦ ਜੁੱਤੀ. ਪਾਪੋਸ਼ । ੧੧ ਤਲਵਾਰ ਦੇ ਮਿਆਨ ( ਨਯਾਮ ) ਦੀ ਠੋਕਰ , ਜੋ ਨੋਕ ਵੱਲ ਹੁੰਦੀ ਹੈ । ੧੨ ਖੂਹ ਦਾ ਚੱਕ , ਜਿਸ ਉੱਤੇ ਨਾਲੀ ( ਮਹਲ ) ਉਸਾਰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.