ਨਿਆਂਇਕ ਟ੍ਰਿਬਿਊਨਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Judicial Tribunal _ ਨਿਆਂਇਕ ਟ੍ਰਿਬਿਊਨਲ : ਟਾਮਸ ਦਾਨਾ ਬਨਾਮ ਪੰਜਾਬ ਰਾਜ ( ਏ ਆਈ ਆਰ 1959 ਐਸ ਸੀ 375 ) ਵਿਚ ਅਦਾਲਤ ਨੇ ‘ ਦ ਐਨਸਾਈਕਲੋਪੀਡੀਆ ਆਫ਼ ਵਰਡਜ਼ ਐਂਡ ਫ਼ਰੇਜ਼ਿਜ਼ , ਦਾ ਹਵਾਲਾ ਦੇ ਕੇ ਕਿਹਾ ਹੈ ਕਿ ਨਿਆਂਇਕ ਟ੍ਰਿਬਿਊਨਲ ਉਹ ਟ੍ਰਿਬਿਊਨਲ ਹੁੰਦਾ ਹੈ ਜੋ ਨਿਆਂ ਦਿੰਦਾ ਹੈ , ਕਾਨੂੰਨੀ ਅਧਿਕਾਰਾਂ ਅਤੇ ਉੱਤਰ- ਦਾਇਤਾਵਾਂ ਨਾਲ ਤੱਲਕ ਰਖਦਾ ਹੈ , ਜਿਨ੍ਹਾਂ ਦਾ ਮਤਲਬ ਹੈ ਕਾਨੂੰਨ ਦੁਆਰਾ ਪ੍ਰਦਾਨ ਕੀਤੇ ਅਧਿਕਾਰ ਅਤੇ ਅਰੋਪੀਆਂ ਉੱਤਰਦਾਇਤਾਵਾਂ । ਨਿਆਂਇਕ ਟ੍ਰਿਬਿਊਨਲ ਦੀ ਇਹ ਧਾਰਨਾ ਹੁੰਦੀ ਹੈ ਕਿ ਇਹ ਅਧਿਕਾਰ ਅਤੇ ਉੱਤਰਦਾਇਤਾਵਾਂ ਪਹਿਲਾਂ ਤੋਂ ਹੋਂਦ ਵਿਚ ਹੁੰਦੀਆਂ ਹਨ , ਅਤੇ ਉਹ ਟ੍ਰਿਬਿਊਨਲ ਕੇਵਲ ਉਨ੍ਹਾਂ ਦੀ ਹੋਂਦ ਵਿਨਿਸਚਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਪ੍ਰਭਾਵੀ ਬਣਾਉਂਦਾ ਹੈ । ਉਹ ਸ਼ਹਾਦਤ ਸੁਣ ਕੇ ਤੱਥਾਂ ਦੀ ਤਫ਼ਤੀਸ਼ ਕਰਦਾ ਹੈ ਅਤੇ ਨਜ਼ੀਰਾਂ ਦਾ ਅਧਿਐਨ ਕਰਕੇ ਕਾਨੂੰਨ ਦੀ ਤਫ਼ਤੀਸ਼ ਕਰਦਾ ਹੈ । ਨਿਆਂਇਕ ਟ੍ਰਿਬਿਊਨਲ ਆਪਣੀ ਅਗਵਾਈ ਲਈ ਕਿਸੇ ਕਾਨੂੰਨ ਦੀ ਭਾਲ ਕਰਦਾ ਹੈ ।

Jure nature      

            ਕੁਦਰਤ ਦੇ ਕਾਨੂੰਨ ਅਨੁਸਾਰ , ਅਰਥਾਤ ਸਦਾਚਾਰ ਅਤੇ ਦਲੀਲ ਦੇ ਨਿਯਮਾਂ ਦੀ ਆਵਾਜ਼ ਅਨੁਸਾਰ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 382, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.