ਨਿਰਲੇਪਤਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Neutrality_ਨਿਰਲੇਪਤਾ: ਨਿਰਲੇਪਤਾ ਕਿਸੇ ਰਾਜ ਦੁਆਰਾ ਅਪਣਾਈ ਉਹ ਸਥਿਤੀ ਹੈ ਜੋ ਯੁੱਧ ਕਰ ਰਹੀਆਂ ਦੋਹਾਂ ਧਿਰਾਂ ਨਾਲ ਸ਼ਾਂਤੀ-ਪੂਰਬਕ ਸੰਬੰਧ ਬਣਾਈ ਰੱਖਦਾ ਹੈ ਅਤੇ ਯੁੱਧ ਵਿੱਚ ਸ਼ਾਮਲ ਨਹੀਂ ਹੁੰਦਾ। ਨਿਰਲੇਪ ਰਾਜ ਦਾ ਇਹ ਕਰਤੱਵ ਹੁੰਦਾ ਹੈ ਕਿ ਉਹ ਯੁੱਧ ਕਰ ਰਹੀਆਂ ਧਿਰਾਂ ਵਿੱਚੋਂ ਕਿਸੇ ਦੀ ਕਿਸੇ ਤਰ੍ਹਾਂ ਦੀ ਸਹਾਇਤਾ ਨਾ ਕਰੇ। ਲੇਕਿਨ ਨਿਰਲੇਪ ਰਾਜ ਜ਼ਖ਼ਮੀਆਂ ਅਤੇ ਬੀਮਾਰਾਂ ਲਈ ਦਵਾਈਆਂ ਅਤੇ ਹੋਰ ਚੀਜ਼ਾਂ ਭੇਜ ਸਕਦੀ ਹੈ।
ਯੁੱਧ ਕਰ ਰਹੇ ਰਾਜਾਂ ਨੂੰ ਨਿਰਲੇਪ ਰਾਜ ਦੇ ਖ਼ਿਲਾਫ਼ ਵੀ ਕੁੱਝ ਇਖ਼ਤਿਆਰ ਪ੍ਰਾਪਤ ਹੁੰਦੇ ਹਨ ਜਿਵੇਂ ਕਿ ਅੰਗਾਰੀ ਅਧਿਕਾਰ , ਵਰਜਤ ਮਾਲ ਅਤੇ ਗ਼ੈਰ-ਨਿਰਲੇਪ ਸੇਵਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First