ਪਰਉਪਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਉਪਕਾਰ [ਨਾਂਪੁ] ਦੂਜਿਆਂ ਦਾ ਭਲਾ ਕਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਉਪਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਉਪਕਾਰ. ਸੰਗ੍ਯਾ—ਪਰੋਪਕਾਰ. ਦੂਸਰੇ ਦੇ ਭਲੇ ਦਾ ਕੰਮ. ਦੂਜੇ ਲਈ ਉਪਕਾਰ ਦੀ ਕ੍ਰਿਯਾ. “ਪਰਉਪਕਾਰ ਪੁੰਨ ਬਹੁ ਕੀਆ.” (ਗਉ ਮ: ੪) “ਮਿਥਿਆ ਤਨ, ਨਹੀ ਪਰਉਪਕਾਰਾ.” (ਸੁਖਮਨੀ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਉਪਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਉਪਕਾਰ: ਇਸ ਸ਼ਬਦ-ਜੁਟ ਵਿਚ ‘ਪਰ ’ ਦਾ ਅਰਥ ਹੈ ਦੂਜਾ ਅਤੇਉਪਕਾਰ ’ ਦਾ ਅਰਥ ਹੈ ਨੇਕੀ , ਭਲਿਆਈ, ਸਹਾਇਤਾ। ਇਸ ਤਰ੍ਹਾਂ ਇਸ ਸ਼ਬਦ ਤੋਂ ਭਾਵ ਹੈ ਬਿਨਾ ਕਿਸੇ ਸੁਆਰਥ ਜਾਂ ਖ਼ੁਦਗ਼ਰਜ਼ੀ ਦੇ ਲੋੜਵੰਦਾਂ, ਗ਼ਰੀਬਾਂ, ਦੁਖੀਆਂ ਆਦਿ ਦੀ ਸਹਾਇਤਾ ਜਾਂ ਉਨ੍ਹਾਂ ਪ੍ਰਤਿ ਕੋਈ ਨੇਕੀ ਦਾ ਆਚਾਰ ਕਰਨਾ। ਪਰਉਪਕਾਰ ਦੀ ਕੋਈ ਸੀਮਾ ਜਾਂ ਸਥਿਤੀ ਨਿਸਚਿਤ ਨਹੀਂ; ਕਿਸੇ ਸਥਿਤੀ, ਸਥਾਨ ਅਤੇ ਅਵਸਰ ਉਤੇ ਇਹ ਕੀਤਾ ਜਾ ਸਕਦਾ ਹੈ। ਇਹ ਅਸਲ ਵਿਚ ਧਾਰਮਿਕ ਵਿਅਕਤੀ ਦਾ ਸਮਾਜਿਕ ਆਚਾਰ ਹੈ।

ਗੁਰਮਤਿ ਵਿਚ ਪਰਉਪਕਾਰ ਦੇ ਮਹੱਤਵ ਦਾ ਪ੍ਰਤਿਪਾਦਨ ਹੋਇਆ ਹੈ। ਪਰਉਪਕਾਰ ਕਰਨਾ ਉਸੇ ਵਿਅਕਤੀ ਤੋਂ ਸੰਭਵ ਹੋ ਸਕਦਾ ਹੈ ਜੋ ਵਿਦਿਆ ਜਾਂ ਗਿਆਨ ਉਪਰ ਵਿਚਾਰ ਕਰੇ—ਵਿਦਿਆ ਵੀਚਾਰੀ ਤਾਂ ਪਰਉਪਕਾਰੀ (ਗੁ.ਗ੍ਰੰ.356)। ਸਚਾ ਮਿਤਰ ਅਤੇ ਸੱਜਣ ਅਖਵਾਉਣ ਦਾ ਉਹੀ ਅਧਿਕਾਰੀ ਹੈ ਜੋ ਜਿਗਿਆਸੂਆਂ ਦੇ ਔਗੁਣਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੇ ਹਿਰਦੇ ਵਿਚ ਹਰਿ-ਨਾਮ ਦਾ ਸੰਚਾਰ ਕਰਨ ਦਾ ਪਰਉਪਕਾਰ ਕਰਦਾ ਹੈ—ਸਾਜਨੁ ਬੰਧੁ ਸੁਮਿਤ੍ਰ ਸੋ ਹਰਿ ਨਾਮੁ ਹਿਰਦੈ ਦੇਇ ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ (ਗੁ.ਗ੍ਰੰ.218)।

ਗੁਰੂ ਅਰਜਨ ਦੇਵ ਜੀ ਨੇ ਬੇਮੁਖ ਵਿਅਕਤੀ ਦਾ ਸਰੂਪ-ਚਿਤ੍ਰਣ ਕਰਦਿਆਂ ਆਸਾ ਰਾਗ ਵਿਚ ਕਿਹਾ ਹੈ—ਨਾਨਾ ਝੂਠਿ ਲਾਹਿ ਮਨੁ ਤੋਖਿਓ ਨਹ ਬੂਝਿਓ ਅਪਨਾਇਓ ਪਰਉਪਕਾਰ ਕਬਹੂੰ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ (ਗੁ.ਗ੍ਰੰ.712)। ਇਸ ਦੇ ਵਿਪਰੀਤ ਟੋਡੀ ਰਾਗ ਵਿਚ ਪਰਉਪਕਾਰੀ ਸਾਧਕ ਦੇ ਵਿਅਕਤਿਤਵ ਉਤੇ ਝਾਤ ਪਾਉਂਦਿਆਂ ਦਸਿਆ ਹੈ—ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ (ਗੁ.ਗ੍ਰੰ.749)। ‘ਸੁਖਮਨੀਬਾਣੀ ਵਿਚ ਪ੍ਰਭੂ ਦਾ ਸਿਮਰਨ ਕਰਨ ਵਾਲੇ ਨੂੰ ਪਰਉਪਕਾਰੀ ਮੰਨਿਆ ਗਿਆ ਹੈ—ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ (ਗੁ.ਗ੍ਰੰ.263)। ਬ੍ਰਹਮ-ਗਿਆਨੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਦੇ ਮਨ ਵਿਚ ਪਰਉਪਕਾਰ ਕਰਨ ਦਾ ਉਤਸਾਹ ਸਦਾ ਬਣਿਆ ਰਹਿੰਦਾ ਹੈ—ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਸਪੱਸ਼ਟ ਹੈ ਕਿ ਗੁਰਮਤਿ ਅਨੁਸਾਰੀ ਜੀਵਨ-ਜਾਚ ਵਿਚ ਪਰਉਪਕਾਰ ਇਕ ਲਾਜ਼ਮੀ ਤੱਤ੍ਵ ਹੈ।

ਪਰਵਰਤੀ ਸਿੱਖ ਸਾਹਿਤ ਦੀ ਪ੍ਰਸਿੱਧ ਰਚਨਾਭਗਤ ਰਤਨਾਵਲੀ ’ ਵਿਚ ਪਰਉਪਕਾਰ ਸੰਬੰਧੀ 15ਵੀਂ ਪਉੜੀ ਦੀ ਵਿਆਖਿਆ ਵੇਲੇ ਗੁਰੂ ਅੰਗਦ ਦੇਵ ਜੀ ਪਾਸੋਂ ਅਖਵਾਇਆ ਗਿਆ ਹੈ— ਪਰਉਪਕਾਰ ਦੇ ਸਮਾਨ ਹੋਰੁ ਕੁਝ ਨਹੀਂ... (ਵੇਖੋ ਇੰਦਰਾਜ ‘ਪੁਰਾਤਨ ਸਿੱਖ ਨਾਮਾਵਲੀ)


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6863, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਪਰਉਪਕਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਰਉਪਕਾਰ ਸੰਸਕ੍ਰਿਤ ਉਪਕਾਰ: ਨਾਲਪਰ ’ ਅਗੇਤਰ ਲਗਣ ਤੋਂ ਬਣਿਆ ਹੈ। ਦੂਜੇ ਦੇ ਭਲੇ ਦਾ ਕੰਮ , ਪਰਾਇਆ ਭਲਾ , ਯਥਾ- ਬ੍ਰਹਮ ਗਿਆਨੀ ਪਰਉਪਕਾਰ ਉਮਾਹਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.