ਪਰਦਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Purdah (ਪਰਦਾ) ਪਰਦਾ: ਇਹ ਇਕ ਰਿਵਾਜ ਹੈ ਜੋ ਭਾਰਤ ਪਾਕਿਸਤਾਨ ਅਤੇ ਮੱਧ ਪੂਰਬ ਵਿੱਚ ਪਾਇਆ ਜਾਂਦਾ ਹੈ, ਵਿਸ਼ੇਸ਼ ਕਰਕੇ ਤੀਵੀਆਂ ਲਈ ਹੁੰਦਾ ਹੈ। ਇਹ ਕਿਸੇ ਇਕ ਧਰਮ ਲਈ ਨਹੀਂ ਹੁੰਦਾ। ਇਹ ਮੁਸਲਮਾਨਾਂ ਲਈ ਆਮ ਹੈ ਅਤੇ ਹਿੰਦੂਆਂ ਲਈ ਉੱਚ ਜਾਤ ਤੱਕ ਸੀਮਿਤ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਪਰਦਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਦਾ [ਨਾਂਪੁ] ਓਹਲਾ ਕਰਨ ਲਈ ਵਰਤਿਆ ਕੱਪੜਾ ਕੰਧ ਆਦਿ; ਘੁੰਡ; ਕੰਧ ਨਾਲ਼ ਲੱਗਾ ਕੱਪੜਾ ਜਿਸ ਉੱਤੇ ਸਿਨਮਾਂ ਵਿੱਚ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ; ਕੰਨ ਦਾ ਅੰਦਰਲਾ ਭਾਗ
ਜਿਸ ਨਾਲ਼ ਅਵਾਜ਼ ਟਕਰਾਉਂਦੀ ਹੈ; ਝਿੱਲੀ; ਛੱਲੀ ਦੇ ਉੱਪਰਲਾ ਪੱਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰਦਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਦਾ. ਫ਼ਾ ਪਰਦਹ. ਸੰਗ੍ਯਾ—ਆਵਰਣ. ਪੜਦਾ. “ਜਿਨਿ ਭ੍ਰਮਪਰਦਾ ਖੋਲਾ.” (ਸੂਹੀ ਛੰਤ ਮ: ੫) ੨ ਇਸਤ੍ਰੀਆਂ ਨੂੰ ਦੂਸਰਿਆਂ ਦੀ ਦ੍ਰਿ ਤੋਂ ਬਚਾਉਣ ਲਈ ਵਸਤ੍ਰ ਮਕਾਨ ਆਦਿ ਦੀ ਓਟ. ਪਰਦੇ ਦਾ ਰਿਵਾਜ ਸਾਡੇ ਦੇਸ਼ ਵਿੱਚ ਮੁਸਲਮਾਨਾਂ ਤੋਂ ਫੈਲਿਆ ਹੈ. ਇਸਲਾਮ ਵਿੱਚ ਪਰਦੇ ਲਈ ਸਖ਼ਤ ਹਦਾਯਤ ਹੈ. ਹਜ਼ਰਤ ਮੁਹੰਮਦ ਨੂੰ ਖ਼ੁਦਾ ਨੇ ਹੁਕਮ ਦਿੱਤਾ “ਹੇ ਨਬੀ! ਆਪਣੀਆਂ ਵਹੁਟੀਆਂ, ਧੀਆਂ ਅਤੇ ਮੋਮਿਨਾਂ ਦੀਆਂ ਇਸਤ੍ਰੀਆਂ ਨੂੰ ਆਖ ਦਿਓ ਕਿ ਆਪਣੇ ਉੱਤੇ ਵੱਡੀਆਂ ਚਾਦਰਾਂ ਲਿਆ ਕਰਨ. ਜਦੋਂ ਤੁਸੀਂ ਉਨ੍ਹਾਂ ਕੋਲੋਂ ਕੋਈ ਚੀਜ਼ ਮੰਗੋ ਤਾਂ ਪਰਦੇ ਦੇ ਪਿੱਛੋਂ ਮੰਗੋ.” (ਸੂਰਤ ਅਹਜ਼ਾਬ ੫੩-੫੯)
ਵਾਲਮੀਕ ਕਾਂਡ ੬, ਅ: ੧੧੬ ਵਿੱਚ ਰਾਮਚੰਦ੍ਰ ਜੀ ਨੇ ਵਿਭੀਣ ਨੂੰ ਆਖਿਆ ਕਿ ਹੇ ਰਾਸਰਾਜ! ਇਸਤ੍ਰੀ ਦਾ ਉੱਤਮ ਆਚਰਣ ਹੀ ਸਭ ਤੋਂ ਵਧਕੇ ਪਰਦਾ ਹੈ, ਇਸ ਦੇ ਤੁੱਲ ਘਰ , ਵਸਤ੍ਰ, ਕਨਾਤ ਅਰ ਉੱਚੀ ਦੀਵਾਰ ਦਾ ਪਰਦਾ ਨਹੀਂ ਹੈ.
ਸਿੱਖਧਰਮ ਵਿੱਚ ਭੀ ਪਰਦੇ ਦਾ ਨਿਧ ਹੈ. ਦੇਖੋ, ਗੁਰੁਪ੍ਰਤਾਪ ਸੂਰਯ ਰਾਸਿ ੧, ਅ: ੩੩। ੩ ਵੀਣਾ ਸਿਤਾਰ ਆਦਿ ਬਾਜਿਆਂ ਦਾ ਬੰਦ , ਜਿਸ ਤੋਂ ਸੁਰਾਂ ਦਾ ਵਿਭਾਗ ਹੁੰਦਾ ਹੈ।
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਰਦਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਰਦਾ (ਸੰ.। ਫ਼ਾਰਸੀ ਪਰਦਹ) ਉਹਲ; ਪੜਦਾ , ਉਹ ਸ਼ੈ ਜਿਸ ਨਾਲ ਲੁਕਾਉ ਹੋ ਸਕੇ। ਭਾਵ ਵਿਚ ਭਰਮ ਦਾ ਪਰਦਾ, ਯਾ ਕੋਸ਼ਾਂ ਦੇ ਪਰਦੇ ਯਾ ਮਾਯਾ ਦਾ ਪਰਦਾ। ਯਥਾ-‘ਜਨ ਸਿਉ ਪਰਦਾ ਲਾਹਿਓ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First