ਪਰਮਾਤਮਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਤਮਾ (ਨਾਂ,ਪੁ) ਪਾਰਬ੍ਰਹਮ; ਰੱਬ; ਕੁੱਲ ਦੁਨੀਆਂ ਦਾ ਮਾਲਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਰਮਾਤਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਤਮਾ [ਨਾਂਪੁ] ਈਸ਼ਵਰ , ਵਾਹਿਗੁਰੂ, ਪਰਮੇਸ਼ਰ, ਰੱਬ , ਪ੍ਰਭੂ, ਖ਼ੁਦਾ , ਅੱਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਮਾਤਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਮਾਤਮਾ. ਸੰ. परमात्मन्. ਸੰਗ੍ਯਾ—ਪਰਮ-ਆਤਮਾ. ਪਾਰਬ੍ਰਹਮ. ਵਾਹਗੁਰੂ. ਦੇਖੋ, ਪਰਾਤਮਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਮਾਤਮਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਮਾਤਮਾ: ਇਸ ਤੋਂ ਭਾਵ ਹੈ ਸ੍ਰੇਸ਼ਠ ਆਤਮਾ। ਇਹ ਪਾਰਬ੍ਰਹਮ , ਪਰਮੇਸ਼ਵਰ, ਕਰਤਾਰ , ਵਾਹਿਗੁਰੂ, ਪਰਮ-ਸੱਤਾ ਦਾ ਵਾਚਕ ਸ਼ਬਦ ਹੈ। ਆਤਮਾ ਨਾਲਪਰਮ ’ ਸ਼ਬਦ ਲਗਾਉਣ ਦੀ ਸ਼ਾਇਦ ਇਸ ਲਈ ਲੋੜ ਪਈ ਹੋਵੇਗੀ ਕਿ ਆਤਮਾ ਦਾ ਇਕ ਰੂਪ ਜੀਵਾਤਮਾ ਵੀ ਹੈ। ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਸਪੱਸ਼ਟ ਕਿਹਾ ਹੈ ਜੋ ਆਪਣੇ ਆਪ ਨੂੰ ਪਛਾਣਦਾ ਹੈ, ਉਹੀ ‘ਪਰਮਾਤਮ’ ਹੈ—ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ (ਗੁ.ਗ੍ਰੰ.421)।

ਡਾ. ਰਾਜਬਲੀ ਪਾਂਡੇਯ (‘ਹਿੰਦੂ ਧਰਮਕੋਸ਼’) ਨੇ ਦਸਿਆ ਹੈ ਕਿ ਵੈਸ਼ੇਸ਼ਿਕ ਸ਼ਾਸਤ੍ਰ ਅਨੁਸਾਰ ਨਿੱਤ ਗਿਆਨ , ਨਿੱਤ ਇੱਛਾ ਅਤੇ ਨਿੱਤ ਸੰਕਲਪ ਵਾਲਾ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਪਰਮਾਤਮਾ ਜੀਵਾਤਮਾ ਤੋਂ ਭਿੰਨ ਹੈ। ਅਰਥਾਤ ਪਰਮਾਤਮਾ ਅਤੇ ਜੀਵਾਤਮਾ ਦੇ ਭੇਦ ਕਰਕੇ ਆਤਮਾ ਦੋ ਪ੍ਰਕਾਰ ਦਾ ਹੈ। ਪਰਮਾਤਮਾ ਇਕ ਹੈ, ਜੀਵਾਤਮਾ ਅਣਗਿਣਤ ਹਨ। ਪਰਮਾਤਮਾ ਜਿਵੇਂ ਪਹਿਲੇ ਕਲਪ ਵਿਚ ਸ੍ਰਿਸ਼ਟੀ ਕਰਦਾ ਹੈ, ਉਸੇ ਤਰ੍ਹਾਂ ਹੀ ਇਸ ਕਲਪ ਵਿਚ ਪ੍ਰਿਥਵੀ , ਸਵਰਗ ਅਤੇ ਆਕਾਸ਼ ਨੂੰ ਰਚਦਾ ਹੈ। ਇਸ ਕਰਕੇ ਸ੍ਰਿਸ਼ਟੀ-ਕਰਤਾ ਈਸ਼ਵਰ ਨਿੱਤ ਸਿੱਧ ਹੁੰਦਾ ਹੈ। ਵੈਸ਼ੇਸ਼ਿਕ ਮਤ ਵਿਚ ਜੀਵਾਤਮਾ ਅਤੇ ਪਰਮਾਤਮਾ ਦੋਵੇਂ ਅਨਾਤਮ ਪਦਾਰਥਾਂ ਤੋਂ ਵਖਰੇ ਹਨ, ਇਹ ਗੱਲ ਮਨਨ ਦੁਆਰਾ ਸਿੱਧ ਹੁੰਦੀ ਹੈ। ਵੇਦਾਂਤ ਅਨੁਸਾਰ ਪਰਮਾਤਮਾ ਜੀਵਾਤਮਾ ਨਾਲੋਂ ਵਿਵਹਾਰ ਵਿਚ ਭਿੰਨ, ਪਰ ਮੂਲੋਂ ਅਭਿੰਨ ਹੈ।

ਸਪੱਸ਼ਟ ਹੈ ਕਿ ਜੀਵਾਤਮਾ ਤੋਂ ਵਿਵਹਾਰਿਕ ਰੂਪ ਵਿਚ ਭਿੰਨ ਸ਼ੁੱਧ ਆਤਮ-ਰੂਪ ਹੀ ਪਰਮਾਤਮਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਪਰਮਾਤਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਰਮਾਤਮਾ (ਸੰ.। ਸੰਸਕ੍ਰਿਤ ਪਰਮ+ਆਤਮਨੑ=ਸ੍ਰੇਸ਼ਟ ਯਾ ਵੱਡਾ ਆਤਮਾ) ਪਰਮੇਸ਼ਰ, ਵਾਹਿਗੁਰੂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7567, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.