ਪੂਜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਜਾ [ਨਾਂਇ] ਧਾਰਮਿਕ ਰਸਮ ਜਿਸ ਵਿੱਚ ਆਪਣੇ ਇਸ਼ਟ ਦੀ ਉਸਤਤ ਕੀਤੀ ਜਾਂਦੀ ਹੈ, ਬੰਦਗੀ , ਇਬਾਦਤ, ਭਗਤੀ , ਉਪਾਸਨਾ , ਅਰਾਧਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੂਜਾ. ਸੰਗ੍ਯਾ—ਪੂਜਨ (ਅਚ੗ਨ) ਦੀ ਕ੍ਰਿਯਾ. ਸਨਮਾਨ. ਸੇਵਾ. “ਅਚੁਤ ਪੂਜਾ ਜੋਗ ਗੋਪਾਲ.” (ਬਿਲਾ ਮ: ੫) ੨ ਵ੍ਯੰਗ—ਤਾੜਨਾ. ਮਾਰ ਕੁਟਾਈ. “ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ.” (ਕ੍ਰਿਸਨਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੂਜਾ: ਇਸ਼ਟ ਪ੍ਰਤਿ ਭਗਤੀ ਅਤੇ ਸ਼ਰਧਾਪੂਰਵਕ ਸੇਵਾ ਹੀ ‘ਪੂਜਾ’ ਹੈ। ਇਸ ਨੂੰ ਕਾਮੑਯ (ਕਾਮਨਾ-ਯੁਕਤ) ਯੱਗ ਦੇ ਅੰਤਰਗਤ ਮੰਨਿਆ ਜਾਂਦਾ ਹੈ। ਪੂਜਾ ਲਈ ਇਸ਼ਟ-ਦੇਵ ਦੇ ਪ੍ਰਤੀਕ ਜਾਂ ਮੂਰਤੀ ਦੀ ਮੌਜੂਦਗੀ ਜ਼ਰੂਰੀ ਸਮਝੀ ਜਾਂਦੀ ਹੈ।

ਪੂਜਾ ਦੇ ਮੁੱਖ ਤੌਰ ’ਤੇ ਦੋ ਭੇਦ ਮੰਨੇ ਗਏ ਹਨ। ਇਹ ਬਾਹਰਲੀ ਅਤੇ ਦੂਜੀ ਅੰਦਰਲੀ ਜਾਂ ਮਾਨਸੀ। ਪ੍ਰਤੀਕਾ- ਤਮਕ ਪੂਜਾ ਵਿਚ ਲੋੜੀਂਦੀ ਸਾਮਗ੍ਰੀ ਅਤੇ ਅਨੁਸ਼ਠਾਨ ਜਾਂ ਰੀਤਾਂ ਇਸ ਪ੍ਰਕਾਰ ਹਨ—ਆਸਨ, ਗੰਧ, ਪੁਸ਼ਪ, ਧੂਪ , ਦੀਪ, ਨੈਵੇਦੑਯ ਅਤੇ ਪ੍ਰਣਾਮ। ਦੇਵਤਾ ਦੇ ਸਰੂਪ ਅਨੁਸਾਰ ਇਨ੍ਹਾਂ ਵਿਚ ਕੁਝ ਫ਼ਰਕ ਵੀ ਪਾਇਆ ਜਾ ਸਕਦਾ ਹੈ।

ਭਾਰਤੀ ਪੂਜਾ ਤਿੰਨ ਤਰ੍ਹਾਂ ਦੀ ਮੰਨੀ ਗਈ ਹੈ—ਵੈਦਿਕ, ਤਾਂਤ੍ਰਿਕ ਅਤੇ ਮਿਸ਼ਰਿਤ। ਇਨ੍ਹਾਂ ਵਿਚ ਪੰਚ- ਦੇਵਾਂ—ਸ਼ਿਵ, ਵਿਸ਼ਣੂ, ਗਣਪਤਿ, ਸ਼ਕੑਤਿ ਅਤੇ ਸੂਰਜ—ਦੇ ਅੰਤਰਗਤ ਵੈਸ਼ਣਵ, ਸ਼ਾਕਤ ਅਤੇ ਸ਼ੈਵ ਪੂਜਾ ਸਭ ਨਾਲੋਂ ਜ਼ਿਆਦਾ ਹੈ।

ਗੁਰਬਾਣੀ ਵਿਚ ਪੂਜਾ ਦਾ ਅਧਿਕਾਰੀ ਕਿਸੇ ਦੇਵੀ-ਦੇਵਤਾ ਨੂੰ ਨ ਮੰਨ ਕੇ ਕੇਵਲ ਨਿਰਾਕਾਰ ਬ੍ਰਹਮ ਨੂੰ ਦਸਿਆ ਗਿਆ ਹੈ—ਅਚੁਤ ਪੂਜਾ ਜੋਗ ਗੋਪਾਲ ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ (ਗੁ.ਗ੍ਰੰ.824) ਅਤੇ ਪੂਜਾ ਦਾ ਸਰੂਪ ਵੀ ਪਰੰਪਰਾਗਤ ਭਾਰਤੀ ਧਰਮਾਂ ਦੀ ਪੂਜਾ ਤੋਂ ਭਿੰਨ ਅਤੇ ਕੇਵਲ ਨਾਮ- ਸਾਧਨਾ ਤਕ ਸੀਮਿਤ ਰਖਿਆ ਗਿਆ ਹੈ। ਇਸ ਤੋਂ ਭਿੰਨ ਹੋਰ ਕੋਈ ਪੂਜਾ-ਵਿਧੀ ਜਾਂ ਪੂਜਾ-ਸਾਮਗ੍ਰੀ ਗੁਰਮਤਿ ਵਿਚ ਪ੍ਰਵਾਨ ਨਹੀਂ ਹੈ—ਤੇਰਾ ਨਾਮੁ ਕਰੀ ਚਨਣਾਠੀਆ ਜਾ ਮਨੁ ਉਰਸਾ ਹੋਇ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ਪੂਜਾ ਕੀਚੈ ਨਾਮ ਧਿਆਈਐ ਬਿਨੁ ਨਾਵੈ ਪੂਜ ਹੋਇ (ਗੁ.ਗ੍ਰੰ.489)। ਆਪਣੇ ਆਪ ਨੂੰ ਮਾਰ ਕੇ ਨਿਰਮਲ ਮਨ ਰਾਹੀਂ ਸ਼ਬਦ-ਸਾਧਨਾ ਕਰਨਾ, ਇਸ ਪ੍ਰਕਾਰ ਦੀ ਪੂਜਾ ਹੀ ਪ੍ਰਵਾਨ ਹੁੰਦੀ ਹੈ—ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ (ਗੁ.ਗ੍ਰੰ.910)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Worship_ਪੂਜਾ: ਕਿਸੇ ਦੈਵੀ ਜਾਂ ਪਰਾ-ਸਰੀਰਕ ਸ਼ਕਤੀ ਦੀ ਸਤਿਕਾਰ-ਪੂਰਨ, ਸ਼ਰਧਾ ਭਗਤੀ ਕਰਨਾ, ਸ਼ਰਧਾ ਭਗਤੀ ਦੇ ਪ੍ਰਗਟਾਉ ਵਿਚ ਸਮਾਂ ਪਾ ਕੇ ਧਾਰਮਕ ਰਸਮਾਂ ਰੀਤਾਂ ਵੀ ਆ ਜੁੜਦੀਆਂ ਹਨ ਅਤੇ ਪੂਜਾ ਅਰਚਨਾ ਦਾ ਭਾਗ ਬਣ ਜਾਂਦੀਆਂ ਹਨ। ਲੇਕਿਨ ਇਸ ਦੀ ਬੁਨਿਆਦ ਮਨੁੱਖ ਦੇ ਅੰਦਰ ਉਸ ਅਗਾਧ ਬੋਧ ਸ਼ਕਤੀ ਲਈ ਖਿਚ ਦਾ ਇਜ਼ਹਾਰ ਹੈ। ਕੁਝ ਫ਼ਿਰਕਿਆਂ ਵਿਚ ਨਚਣਾ, ਗਾਉਣਾ, ਤਾੜੀਆਂ ਮਾਰਨਾ ਵੀ ਪੂਜਾ ਦਾ  ਅੰਗ ਬਣ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਪੂਜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੂਜਾ (ਸੰ.। ਦੇਖੋ , ਪੂਜਿ) ਪੂਜਾ, ਸੇਵਾ , ਪ੍ਰਸਤਸ਼। ਪੂਜਾ ਕਰਕੇ, ਸੇਵਾ ਕਰਕੇ। ਯਥਾ-‘ਪੂਜਾ ਅਰਚਾ ਆਹਿ ਨ ਤੋਰੀ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.