ਪੇਂਡੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਡੂ ( ਵਿ , ਨਾਂ , ਪੁ ) ਪਿੰਡ ਦੇ ਰਹਿਣ ਵਾਲਾ; ਦਿਹਾਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੇਂਡੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਡੂ [ ਵਿਸ਼ੇ ] ਪਿੰਡ ਨਾਲ਼ ਸੰਬੰਧਿਤ [ ਨਾਂਪੁ ] ਪਿੰਡ ਵਿੱਚ ਰਹਿਣ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਂਡੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਡੂ . ਪਿੰਡ ਦੇ ਰਹਿਣ ਵਾਲਾ. ਦਿਹਾਤੀ. ਗ੍ਰਾਮੀਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੇਂਡੂ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਪੇਂਡੂ ( rural )

        ਯੁਨਾਈਟਿਡ ਸਟੇਟਸ ਸੈਨਸਸ ਦੁਆਰਾ ਖੁੱਲ੍ਹੇ ਇਲਾਕੇ ਵਿੱਚ ਢਾਈ ਹਜ਼ਾਰ ਤੋਂ ਘਟ ਦੀ ਵੱਸੋਂ ਵਾਲੀਆਂ ਵਸਤੀਆਂ । ਪੇਂਡੂ ਉਦਯੋਗਿਕ ਸਮੁਦਾ ( rural industrial community ) ਪੇਂਡੂ ਅਕਾਰ ਦੀ ਸਮੁਦਾ , ਜਿਸ ਵਿੱਚ ਇੱਕ ਉਦਯੋਗ ਵਿੱਚ ਲੱਗੇ ਲੋਕ ਹੀ ਰਹਿੰਦੇ ਹੋਣ । ਪੇਂਡੂ ਸਮੱਸਿਆ ਖੇਤਰ ( rural problem area ) ਅਜਿਹਾ ਇਲਾਕਾ , ਜਿਸ ਵਿੱਚ ਵੱਸੋਂ , ਕੁਦਰਤੀ ਸਾਧਨਾ ਅਤੇ ਉਸ ਇਲਾਕੇ ਲਈ ਸੱਭਿਆਚਾਰਿਕ ਵਿਕਾਸ , ਸਮਾਜ ਦੀ ਸਮੁੱਚੀ ਆਰਥਿਕ ਸੁਰੱਖਿਆ ਅਤੇ ਸਮਾਜ ਦੇ ਜੀਵਨ ਮਿਆਰਾਂ ਅਨੁਸਾਰ ਮੇਲ ਨਹੀਂ ਖਾਂਦਾ । ਅਜਿਹੇ ਇਲਾਕੇ ਲਈ ਕਦੀ ਕਦੀ ਇਹ ਜ਼ਰੂਰੀ ਹੋ ਜਾਂਦਾ ਹੈ , ਅਤੇ ਉਹ ਵਿਸ਼ਾਲ ਸਮਾਜ ਵੀ , ਜਿਸ ਦਾ ਇਹ ਹਿੱਸਾ ਹੈ , ਕਦੀ ਕਦੀ ਜਾਂ ਵਾਰ-ਵਾਰ ਇਸ ਗੱਲ ਦੀ ਹੌਸਲਾਅਫਜ਼ਾਈ ਕਰਦਾ ਹੈ , ਕਿ ਇਸ ਦੀ ਵੱਸੋਂ ਦੀ ਸਰਕਾਰ ਸਹਾਇਤਾ ਕਰੇ । ਵਸੋਂ ਅਤੇ ਸਾਧਨਾਂ ਵਿੱਚ ਅਵਿਵਸਥਾ ਕਾਰਨ ਇਹ ਲਗ-ਪਗ ਹਮੇਸ਼ਾ ਆਰਥਿਕ ਪੱਖੋਂ ਹਾਸ਼ਿਆਈ ਸਥਿਤੀ ਵਿੱਚ ਰਹਿੰਦਾ ਹੈ ਅਤੇ ਵਿਵਸਥਾ ਦੀਆਂ ਸਮੱਸਿਆਵਾਂ ਨੂੰ ਵਪਾਰਿਕ ਚੱਕਰ ਹੋਰ ਵੀ ਵਧਾਅ ਦਿੰਦਾ ਹੈ । ਪੇਂਡੂ ਸਮਾਜਿਕ ਪ੍ਰਬੰਧ ( rural social organization ) ਵਿਗਿਆਨ ਦੀਆਂ ਵਿਧੀਆਂ ਦੀ ਵਰਤੋਂ ਕਰ ਕੇ ਪੇਂਡੂ ਵਾਤਾਵਰਨ ਵਿੱਚ ਸਮਾਜਿਕ ਸੰਬੰਧਾਂ ਦੀ ਯੋਜਨਾਬੰਦੀ; ਪੇਂਡੂ ਭਲਾਈ ਦੇ ਵਾਸਤਵਿਕ ਸੁਧਾਰ ਲਈ ਤਕਨਾਲੋਜੀ ਅਤੇ ਹੋਰ ਵਿਗਿਆਨਾ ਦੀ ਵਰਤੋਂ , ਜਿਨ੍ਹਾਂ ਵਿੱਚੋਂ ਮੁੱਖ ਸਮਾਜ ਵਿਗਿਆਨ ਅਤੇ ਸਮਾਜਿਕ ਮਨੋਵਿਗਿਆਨ ਦੀ ਵਰਤੋਂ ਹੈ । ਪੇਂਡੂ ਸਮੁਦਾ ( rural community ) ਰੂਬਰੂ ਸੰਬੰਧਾਂ ਵਾਲਾ ਇਲਾਕਾ , ਜਿਸ ਵਿੱਚ ਬਹੁਤੇ ਲੋਕ ਬਹੁਤੀਆਂ ਸਮਾਜਿਕ , ਆਰਥਿਕ , ਵਿਦਿਅਕ , ਧਾਰਮਿਕ ਅਤੇ ਹੋਰ ਸੇਵਾਵਾਂ ਦੀ ਵਰਤੋਂ ਕਰਦੇ ਹਨ , ਜਿਨ੍ਹਾਂ ਦੀ ਉਹਨਾਂ ਨੂੰ ਇਕੱਠੇ ਰਹਿਣ ਲਈ ਲੋੜ ਹੁੰਦੀ ਹੈ , ਅਤੇ ਜਿੱਥੇ ਵਤੀਰੇ ਅਤੇ ਰਵੱਈਆਂ ਬਾਰੇ ਆਮ ਸਹਿਮਤੀ ਮੌਜੂਦ ਹੁੰਦੀ ਹੈ । ਪੇਂਡੂ ਸਮੁਦਾਇਕ ਜਥੇਬੰਦੀ ( rural community organization ) ਪੇਂਡੂ ਸਮੁਦਾਵਾਂ ਵਿੱਚ ਵਿਅਕਤੀਆਂ ਅਤੇ ਸਮੂਹਾਂ ਵਿੱਚ ਸੰਬੰਧਾਂ ਦਾ ਵਿਕਾਸ ਕਰਨ ਦੀ ਪ੍ਰਕਿਰਿਆ , ਜਿਸ ਰਾਹੀਂ ਉਹ ਸਮੁਦਾ ਦੇ ਸਾਰੇ ਮੈਂਬਰਾਂ ਦੀ ਸਾਂਝੀ ਭਲਾਈ ਅਤੇ ਉਚਿਤਮ ਕਦਰਾਂ ਦੀ ਪ੍ਰਾਪਤੀ ਲਈ ਸਹੂਲਤਾਂ ਪੈਦਾ ਕਰਨ ਸਥਾਪਿਤ ਰੱਖਣ ਦੇ ਯੋਗ ਹੋ ਜਾਣ । ਅਜਿਹੇ ਸੰਬੰਧਾਂ ਦੀ ਮੌਜੂਦਗੀ ਦੀ ਸਥਿਤੀ । ਪੇਂਡੂ ਸ਼ਹਿਰੀ ਲਗਾਤਾਰਤਾ ( rural ( folk ) urban continuum ) ਸਮਾਜਿਕ ਰਚਨਾਵਾਂ , ਕਿਰਿਆਵਾਂ , ਪ੍ਰਕਿਰਿਆਵਾਂ , ਸੱਭਿਆਚਾਰਿਕ ਪ੍ਰਪੰਚਾਂ ਨੂੰ ਸਮਝਣ ਲਈ ਇੱਕ ਵਧੀਆ ਸੰਕਲਪ ਹੈ । ਇਸ ਵਿੱਚ ਧਾਰਨਾ ਇਹ ਹੈ ਕਿ ਇਸ ਲਗਾਤਾਰਤਾ ਦੇ ਇੱਕ ਸਿਰੇ ਉੱਤੇ ਪੇਂਡੂ ( folk ) ਸਮੁਦਾ ਹੈ , ਜੋ ਛੋਟੀ ਇਕਲਵਾਂਝੀ , ਸਮਅੰਗੀ , ਰਵਾਇਤ ਦੁਆਰਾ ਪ੍ਰਬੰਧਤ , ਸਮੂਹਵਾਦੀ , ਵਿਅਕਤੀਗਤ ਦੀ ਥਾਂ ਸਾਂਝੇ ਮਨੋਰਥਾਂ ਦੀ ਪ੍ਰਾਪਤੀ ਉੱਤੇ ਆਧਾਰਿਤ ਸਵੈਧੀਨ ਸਮੁਦਾ ਹੁੰਦੀ ਹੈ , ਜਿਸ ਦੇ ਮੈਂਬਰਾਂ ਵਿਚਲੇ ਸੰਬੰਧ ਨਿੱਜੀ ਅਤੇ ਨਜ਼ਦੀਕੀ ਅਤੇ ਮਨੋਰਥ ਪ੍ਰਨਾਲੀ ਸਾਂਝੀ ਹੁੰਦੀ ਹੈ । ਰੈਡਕਲਿਫ ਬਰਾਊਨ ਅਨੁਸਾਰ , ਜਿਸ ਨੇ ਇਹ ਸੰਕਲਪ ਦਿੱਤਾ , ਇਸ ਲਗਾਤਾਰਤਾ ਦੇ ਦੂਜੇ ਸਿਰੇ ਉੱਤੇ ਅਧੁਨਿਕ ਸ਼ਹਿਰੀ ਸਮਾਜ ਹੁੰਦੇ ਹਨ , ਜਿਨ੍ਹਾਂ ਵਿੱਚ ਬਹੁਤੇ ਸੰਬੰਧ ਦੁੱਤੀਆਂ ਕਿਸਮ ਦੇ ਹੁੰਦੇ ਹਨ । ਵਿਅਕਤੀਗਤ ਹਿਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ , ਜੋ ਅਕਾਰ ਦੇ ਬਹੁਤ ਵੱਡੇ ਹੁੰਦੇ ਹਨ ਅਤੇ ਆਧੁਨਿਕ ਸਮਾਜਿਕ ਬਣਤਰ ਦਾ ਧੁਰਾ ਹੁੰਦੇ ਹਨ । ਸਾਰੀਆਂ ਸਮਾਜਿਕ ਬਣਤਰਾਂ ਇਸ ਪੇਂਡੂ ਸ਼ਹਿਰੀ ਲਗਾਤਾਰਤਾ ਵਿੱਚ ਕਿਤੇ ਫਿੱਟ ਹੋਣਗੀਆਂ । ਇਸ ਤਰ੍ਹਾਂ ਸਮਾਜਿਕ ਰਚਨਾਵਾਂ , ਕਿਰਿਆਵਾਂ , ਸੰਬੰਧਾਂ - ਸਾਰੇ ਸਮਾਜੀ ਸੱਭਿਆਚਾਰਿਕ ਪ੍ਰਪੰਚ ਵਿੱਚ ਪਰਿਵਰਤਨ ਦਾ ਇਸ ਪੇਂਡੂ ਸ਼ਹਿਰੀ ਲਗਾਤਾਰਤਾ ਦੇ ਪੈਮਾਨੇ ਉੱਤੇ ਰੱਖ ਕੇ ਅਧਿਐਨ ਕੀਤਾ ਜਾ ਸਕਦਾ ਹੈ । ਇਹ ਸੰਕਲਪ ਟੋਨੀਜ਼ ਦੇ ਸਮੁਦਾ ( gemeinschaft ) ਅਤੇ ਸਭਾ ( gessellschaft ) ਨਾਲ ਮੇਲ ਖਾਂਦਾ ਹੈ ।

          ਕਦੀ ਸਮਝਿਆ ਜਾਂਦਾ ਸੀ ਕਿ ਪੇਂਡੂ ਅਤੇ ਸ਼ਹਿਰੀ ਜੀਵਨ ਵਿੱਚ ਦੁਭਾਜਕ ਫਰਕ ਹਨ , ਪਰ ਰਾਬਰਟ ਰੈਡਫੀਲਡ ਨੇ ਪੇਂਡੂ ਸ਼ਹਿਰੀ ਲਗਾਤਾਰਤਾ ਦਾ ਸੰਕਲਪ ਦਿੱਤਾ ਜਿਸ ਅਨੁਸਾਰ ਬਹੁਤ ਛੋਟੇ ਅਕਾਰ ਦੇ ਰੂਬਰੂ ਸੰਪਰਕਾਂ ਵਾਲੇ ਪਿੰਡਾਂ ਅਤੇ ਬਹੁਤ ਵੱਡੇ , ਅੱਤ ਦੀ ਕਿਰਤ ਦੀ ਵੰਡ , ਦੁੱਤੀਆ , ਅਤੇ ਤਰਿਤੀਆਂ ਸੰਬੰਧਾਂ ਵਾਲੇ ਸ਼ਹਿਰਾਂ ਵਿੱਚ ਲੜੀ ਬਣੀ ਹੋਈ ਹੈ , ਜਿਨ੍ਹਾਂ ਅਨੁਸਾਰ ਕਿਸੇ ਸਮੁਦਾ ਦੇ ਪੇਂਡੂਪੁਣੇ ਜਾਂ ਸ਼ਹਿਰੀਪੁਣੇ ਦਾ ਅਨੁਮਾਨ ਲਾਇਆ ਜਾ ਸਕਦਾ ਹੈ । ਫਰੈਂਕਨਬਰਗ ਨੇ ਪੇਂਡੂ ਅਤੇ ਸ਼ਹਿਰੀ ਵਖੇਵਿਆਂ ਨੂੰ ਰੋਲਾਂ ( ਕਰਤਵਾਂ ) ਦੇ ਅਤੇ ਨੈਟਵਰਕ ਦੇ ਫਰਕਾਂ ਵਿੱਚ ਬਿਆਨਿਆ । ਸ਼ਹਿਰੀ ਇਲਾਕਿਆਂ ਵਿੱਚ ਰੋਲ ਵਖੇਵੇਂ ਬਹੁਤ ਜ਼ਿਆਦਾ ਹੁੰਦੇ ਹਨ , ਅਤੇ ਨੈਟਵਰਕ ਸੰਬੰਧਾਂ ਦਾ ਜਾਲ ਵੀ ਘੱਟ ਸੰਘਣਾ ਹੁੰਦਾ ਹੈ । ਇਹਨਾਂ ਸਤਰਾਂ ਦੇ ਲੇਖਕ ਨੇ ਪੇਂਡੂ ਸ਼ਹਿਰੀ ਲਗਾਤਾਰਤਾ ਅਨੁਸਾਰ ਪਿੰਡਾਂ ਨੂੰ ਚੁਣ ਕੇ ਸਮਾਜਿਕ ਰਚਨਾ ਵਿੱਚ ਆਉਂਦੀਆਂ ਤਬਦੀਲੀਆਂ ਦਾ ਵਰਨਣ ਕੀਤਾ । ਪੇਂਡੂ ਗੈਰਫਾਰਮ ਵਸੋਂ ( rural nonfarm population ) ਖੇਤਾਂ ਵਿੱਚ ਰਹਿਣ ਵਾਲਿਆਂ ਤੋਂ ਬਿਨਾ , ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਸਾਰੇ ਵਿਅਕਤੀ । 2500 ਤੋਂ ਘੱਟ ਵਾਸੀਆਂ ਵਾਲੇ ਸ਼ਹਿਰੀ ਵੱਸੋਂ ਵਿੱਚ ਸ਼ਾਮਲ ( incorporated ) ਇਲਾਕੇ ਵਿੱਚ ਰਹਿਣ ਵਾਲੇ ਸਾਰੇ ਲੋਕ , ਸ਼ਹਿਰੀ ਵੱਸੋਂ ਵਿੱਚ ਸ਼ਾਮਲ ਨਾ ਕੀਤੇ ਗਏ ਪਿੰਡਾਂ ਦੇ ਸਾਰੇ ਵਾਸੀ ਅਤੇ ਖੇਤੀ ਵਾਲੀ ਧਰਤੀ ਉੱਤੇ ਰਹਿਣ ਵਾਲੇ ਲੋਕ , ਜਿਨ੍ਹਾਂ ਨੂੰ ਫਾਰਮ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ । ਇਸ ਵਿੱਚ ਮੁੱਖ ਰੂਪ ਵਿੱਚ ਕਿਸਾਨ ਮਜ਼ਦੂਰ ਆਉਂਦੇ ਹਨ । ਪੇਂਡੂ ਫਾਰਮ ਵੱਸੋਂ ( rural farm population ) ਕਿੱਤੇ ਦੇ ਭਿੰਨ ਭੇਤ ਬਗੈਰ ਪੇਂਡੂ ਇਲਾਕੇ ਵਿੱਚ ਸਥਿਤ ਫਾਰਮਾਂ ਵਿੱਚ ਰਹਿੰਦੇ ਸਾਰੇ ਲੋਕ । ਸ਼ਹਿਰੀ ਕਰਾਰ ਦਿੱਤੇ ਗਏ ਫਾਰਮਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰੀ ਫਾਰਮ ਵੱਸੋਂ ਆਖਿਆ ਜਾਂਦਾ ਹੈ । ਫਾਰਮ ਮਜ਼ਦੂਰ , ਜੋ ਫਾਰਮਾਂ ਵਿੱਚ ਨਹੀਂ ਰਹਿੰਦੇ , ਫਾਰਮ ਵੱਸੋਂ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ । ਪੇਂਡੂ ਵਸੋਂ ( rural population ) ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੀ ਸ਼ਹਿਰੀ ਵੱਸੋਂ ਦੇ ਉਲਟ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੀ ਵੱਸੋਂ । ਪੇਂਡੂ ਅਤੇ ਸ਼ਹਿਰੀ ਇਲਾਕਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਪਰ ਅੰਕੜਾਤਮਕ ਵਿਧੀ ਅਨੁਸਾਰ ਪੇਂਡੂ ਅਤੇ ਸ਼ਹਿਰੀ ਵੱਸੋਂ ਵਿੱਚ ਫਰਕ ਦੱਸਣ ਲਈ ਕਿਸੇ ਥਾਂ ਦੀ ਵੱਸੋਂ ਵੱਲ ਇਸ਼ਾਰਾ ਕੀਤਾ ਜਾਂਦਾ ਹੈ । ਕਾਰਪੋਰੇਟ ਇਲਾਕੇ ਵਿੱਚ ਸ਼ਾਮਲ ਨਾ ਕੀਤੀ ਗਈ ਵਸੋਂ ਅਤੇ ਕਾਰਪੋਰੇਸ਼ਨ ਵਿੱਚ ਸ਼ਾਮਲ ਕੀਤੀ ਗਈ ਵਸੋਂ , ਜਿਸ ਦਾ ਅਕਾਰ ਸ਼ਹਿਰਾਂ ਦੇ ਘਟਤਮ ਅਕਾਰ ਤੋਂ ਛੋਟਾ ਹੁੰਦਾ ਹੈ । ਅਮਰੀਕਾ ਵਿੱਚ 1910 ਤੋਂ ਲੈ ਕੇ ਸ਼ਹਿਰ ਦੀ ਘੱਟੋ-ਘੱਟ ਅਬਾਦੀ 2500 ਵਿਅਕਤੀ ਨਿਸ਼ਚਿਤ ਕੀਤੀ ਗਈ ਹੈ ਅਤੇ ਇਸ ਤੋਂ ਘੱਟ ਵੱਸੋਂ ਦੇ ਇਲਾਕੇ ਪੇਂਡੂ ਗਿਣੇ ਗਏ ਹਨ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.