ਪੇਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਡ. ਸੰਗ੍ਯਾ—ਬਿਰਛ, ਜੋ ਸ਼ਾਖਾ ਕਰਕੇ ਪਰਿ-ਵ੍ਰਿਢ (ਘੇਰਿਆ ਹੋਇਆ ਹੈ) ਹੈ. “ਪੇਡ ਪਾਤ ਆਪਨ ਤੇ ਜਲੈ.” (ਵਿਚਿਤ੍ਰ) ੨ ਮੂਲ. ਮੁੱਢ. ਆਰੰਭ. “ਜੈਸੀ ਉਪਜੀ ਪੇਡ ਤੇ, ਜਉ ਤੈਸੀ ਨਿਬਹੈ ਓੜਿ.” (ਸ. ਕਬੀਰ) ੩ ਦੇਖੋ, ਪੇਡਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੇਡ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੇਡ (ਸੰ.। ਹਿੰਦੀ ਪੇੜ) ੧. ਬੂਟਾ , ਬ੍ਰਿੱਛ। ਯਥਾ-‘ਏਕੁ ਬਗੀਚਾ ਪੇਡ ਘਨ ਕਰਿਆ’ ਇਕ ਬਗੀਚਾ ਘਣੇ ਬੂਟਿਆਂ ਦਾ ਰਚਿਆ ਹੈ ਭਾਵ ਸੰਸਾਰ ।
੨. ਪੇੜ ਦੇ ਅਰਥ ਤੋਂ ਧ੍ਵਨਿ ਨਾਲ ਆਦਿ, ਅਰੰਭ , ਮੁੱਢ , ਸ਼ੁਰੂ ਅਰਥ ਨਿਕਲਦਾ ਹੈ। ਯਥਾ-‘ਪੇਡਿ ਲਗੀ ਹੈ ਜੀਅੜਾ ਚਾਲਣਹਾਰੋ’ ਇਹ ਬਾਤ ਆਦਿ ਤੋਂ ਹੀ ਨਿਸਤ ਹੈ ਕਿ ਜੀਵ ਨਾਸੀ ਹੈ। ਤਥਾ-‘ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ’ ਜਿਹੀ ਪ੍ਰੀਤ ਆਦਿ ਤੋਂ ਹੋਵੇ ਜੇਕਰ ਅੰਤ ਤੀਕ ਨਿਭੇ (ਤਦ ਠੀਕ ਹੈ)।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 48306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First