ਪੈੱਨ ਡਰਾਈਵ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pen Drive

ਪੈੱਨ ਡਰਾਈਵ ਇਕ ਨਵਾਂ ਤੇ ਤੇਜ਼ ਰਫ਼ਤਾਰ ਵਾਲਾ ਸਟੋਰੇਜ ਯੰਤਰ ਹੈ । ਇਹ ਇਕ ਪੈੱਨ ਦੇ ਅਕਾਰ ਦਾ ਯੰਤਰ ਹੁੰਦਾ ਹੈ ਜਿਸ ਨੂੰ ਜੇਬ ਵਿੱਚ ਪਾ ਕੇ ਬੜੀ ਅਸਾਨੀ ਨਾਲ ਇਧਰ-ਓਧਰ ਲੈ ਜਾਇਆ ਜਾ ਸਕਦਾ ਹੈ । ਇਹ ਇਕ ਕਿਸਮ ਦੀ ਫਲੈਸ਼ ਮੈਮਰੀ ਹੁੰਦੀ ਹੈ ਜਿਹੜੀ ਕਿ ਸੀਪੀਯੂ ਦੇ ਯੂਐਸਪੀ ਪੋਰਟ ਵਿੱਚ ਸਿੱਧੀ ਹੀ ਲੱਗ ਜਾਂਦੀ ਹੈ । ਕੰਪਿਊਟਰ ਦੇ ਅੰਕੜਿਆਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਤੱਕ ਲੈ ਜਾਣ ਲਈ ਇਹ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਯੰਤਰ ਹੈ । ਇਹ 1 ਜੀਬੀ ਤੋਂ ਲੈ ਕੇ 8 ਜੀਬੀ ਜਾਂ ਇਸ ਤੋਂ ਵੱਧ ਧਾਰਨ ਸਮਰੱਥਾ ਵਿੱਚ ਉਪਲਬਧ ਹੁੰਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.