ਪੋਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੋਹ (ਨਾਂ,ਪੁ) ਬਿਕਰਮੀ ਸੰਮਤ ਦਾ ਦਸਵਾਂ ਮਹੀਨਾ; ਹਿਮ ਰਿਤੁ ਦਾ ਮਹੀਨਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੋਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੋਹ [ਨਾਂਪੁ] ਬਿਕਰਮੀ ਸੰਮਤ ਦਾ ਇੱਕ ਮਹੀਨਾ ਜੋ ਲਗਭਗ ਅੱਧ ਦਸੰਬਰ ਤੋਂ ਅੱਧ ਜਨਵਰੀ ਤੱਕ ਹੁੰਦਾ ਹੈ, ਇੱਕ ਦੇਸੀ ਮਹੀਨਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੋਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੋਹ. ਸੰਗ੍ਯਾ—ਹਿਮ ਰਿਤੁ ਦਾ ਮਹੀਨਾ. ਦੇਖੋ, ਪੋਖ। ੨ ਦੇਖੋ, ਪੋਹਣਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੋਹ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪੋਹ : ਦੇਸੀ ਸਾਲ ਦਾ ਦਸਵਾਂ ਮਹੀਨਾ ਜਿਹੜਾ ਅੰਗਰੇਜ਼ੀ ਸਾਲ ਦੇ ਦਸੰਬਰ-ਜਨਵਰੀ ਮਹੀਨਿਆਂ ਵਿਚ ਪੈਂਦਾ ਹੈ। ਇਸ ਮਹੀਨੇ ਨੂੰ ਠੰਡਾ ਸਮਝਿਆ ਜਾਣ ਕਰ ਕੇ ਹਿੰਦੂ ਇਸ ਮਹੀਨੇ ਕੋਈ ਵਿਆਹ ਸ਼ਾਦੀ ਜਾਂ ਸ਼ੁਭ ਕੰਮ ਨਹੀ ਕਰਦੇ। ਇਸ ਮਹੀਨੇ ਦੀ ਪੂਰਨਮਾਸ਼ੀ ਪੁਸ਼ਯ ਨਛੱਤਰ ਵਿਚ ਆਉਂਦੀ ਹੈ ਜਿਸ ਕਰ ਕੇ ਇਸ ਨੂੰ ਪੋਖ ਵੀ ਕਹਿੰਦੇ ਹਨ।
ਤੁਖਾਰੀ ਰਾਗ ਵਿਚ ਦਰਜ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਰਾਮਾਹ ਵਿਚ ਇਸ ਮਹੀਨੇ ਸਬੰਧੀ ਬਚਨ ਹੈ–
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥
ਅਰਥਾਤ ਪੋਹ ਦੀ ਠੰਡ ਕਾਰਨ ਬਨਸਪਤੀ ਵੀ ਸੁੱਕ ਜਾਂਦੀ ਹੈ।
ਗੁਰੂ ਅਰਜਨ ਦੇਵ ਜੀ ਨੇ ਵੀ ਮਾਝ ਰਾਗ ਵਿਚ ਰਚਿਤ ਬਾਰਾਮਾਹ ਵਿਚ ਇਸ ਮਹੀਨੇ ਪ੍ਰਥਾਇ ਬਚਨ ਕੀਤਾ ਹੈ–
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥
– – – – – – – – – – – – – – – – –
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ॥
ਅਰਥਾਤ ਬੇਸ਼ਕ ਪੋਹ ਦਾ ਮਹੀਨਾ ਅਤਿ ਠੰਡਾ ਹੈ ਪਰ ਜਿਨ੍ਹਾਂ ਜੀਵ ਆਤਮਾਵਾਂ ਕੋਲ ਪ੍ਰਭੂ ਦੇ ਨਾਮ ਦਾ ਨਿੱਘ ਹੈ ਉਨ੍ਹਾਂ ਲਈ ਇਹ ਮਹੀਨਾ ਠੰਡਾ ਨਹੀਂ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-21-11-26-42, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਲੋ. ਵਿ. ਕੋ. ; ਬਾਰਾਮਾਹ ਦਰਪਣ -ਡਾ. ਤਾਰਨ ਸਿੰਘ
ਵਿਚਾਰ / ਸੁਝਾਅ
Harshu,
( 2022/12/17 04:0106)
Please Login First