ਪ੍ਰਤਿਪੁਰਖੀ ਜੰਗ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Proxy War or Proxy Warfare ਪ੍ਰਤਿਪੁਰਖੀ ਜੰਗ: ਪ੍ਰਤਿਪੁਰਖੀ ਜੰਗ ਅਜਿਹੀ ਜੰਗ ਹੈ ਜੋ ਉਦੋਂ ਹੁੰਦੀ ਹੈ ਜਦੋਂ ਵਿਰੋਧੀ ਸ਼ਕਤੀਆਂ ਆਪਸ ਵਿਚ ਸਿੱਧੇ ਲੜਨ ਦੀ ਥਾਂ ਆਪਣੇ ਸਥਾਨ ਤੇ ਤੀਜੀਆਂ ਧਿਰਾਂ ਦਾ ਪ੍ਰਯੋਗ ਕਰਦੀਆਂ ਹਨ। ਜਦੋਂ ਕਿ ਸ਼ਕਤੀਆਂ ਨੇ ਸਰਕਾਰਾਂ ਨੂੰ ਕਦੇ ਕਦੇ ਪ੍ਰਤਿਪੁਰਖਾਂ ਵਜੋਂ ਵਰਤਿਆ ਹੈ, ਪਰੰਤੂ ਹਿੰਸਕ ਗ਼ੈਰ-ਰਾਜੀ ਕਾਰਜ-ਕਰਤਾ, ਭਾੜੇ ਦੇ ਟੱਟੂ ਜਾਂ ਹੋਰ ਤੀਜੀਆਂ ਧਿਰਾਂ ਨੂੰ ਅਧਿਕ ਕਰਕੇ ਇਸ ਕਾਰਜ ਲਈ ਲਗਾਇਆ ਜਾਂਦਾ ਹੈ। ਇਹ ਆਸ ਕੀਤੀ ਜਾਂਦੀ ਹੈ ਕਿ ਇਹ ਗਰੁੱਪ ਵਿਰੋਧੀ ਤੇ ਅਜਿਹਾ ਹਮਲਾ ਕਰ ਸਕਦੇ ਹਨ ਜਿਸਦੇ ਨਤੀਜੇ ਵਜੋਂ ਪੂਰੇ ਪੈਮਾਨੇ ਦੀ ਜੰਗ ਨਾ ਹੋਵੇ।

      ਪ੍ਰਤਿਪੁਰਖ ਜੰਗ ਪੂਰੇ ਪੈਮਾਨੇ ਦੀਆਂ ਲੜਾਈਆਂ ਦੇ ਨਾਲ ਨਾਲ ਵੀ ਲੜੀਆਂ ਗਈਆਂ ਹਨ। ਖ਼ਾਲਸ ਪ੍ਰਤਿਪੁਰਖੀ ਜੰਗ ਦਾ ਹੋਣ ਲਗਭਗ ਅਸੰਭਵ ਹੈ, ਕਿਉਂਕਿ ਕਿਸੇ ਰਾਸ਼ਟਰ ਲਈ ਲੜ ਰਹੇ ਗਰੁੱਪਾਂ ਦੇ ਆਪਣੇ ਹਿੱਤ ਵੀ ਹੁੰਦੇ ਹਨ ਜੋ ਉਹਨਾਂ ਦੇ ਸਰਪ੍ਰਸਤਾਂ ਦੇ ਹਿੱਤਾਂ ਨਾਲੋਂ ਭਿੰਨ ਹੋ ਸਕਦੇ ਹਨ।

      ਲਖਾਇਕ ਰੂਪ ਵਿਚ ਪ੍ਰਤਿਪੂਰਖੀ ਜੰਗਾਂ ਸਰਦ ਜੰਗਾਂ ਦੇ ਦੌਰਾਨ ਵਧੀਆ ਕੰਮ ਕਰਦੀਆਂ ਹਨ ਕਿਉਂਕਿ ਇਹ ਸਰਦ ਜੰਗ ਨੂੰ ਜਾਰੀ ਰੱਖਦੇ ਹੋਏ ਘੱਟੋ-ਘੱਟ ਦੋ ਲੜਾਕੂਆਂ ਵਿਚਕਾਰ ਹਥਿਆਰਬੰਦ ਲੜਾਈ ਲੜਨ ਦੀ ਇਕ ਲੋੜ ਬਣ ਜਾਂਦੀਆਂ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.