ਪ੍ਰਾਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਾਣ ( ਨਾਂ , ਪੁ ) ਸਾਹ; ਜਿੰਦ; ਜਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪ੍ਰਾਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਾਣ [ ਨਾਂਪੁ ] ਜਾਨ , ਸਾਹ , ਦਮ; ਤਾਕਤ , ਸਤਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰਾਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਾਣ . ਸੰ. ਸੰਗ੍ਯਾ— ਸ੍ਵਾਸ. ਦਮ. “ ਪ੍ਰਾਣ ਮਨ ਤਨ ਜੀਅ ਦਾਤਾ.” ( ਗਉ ਛੰਤ ਮ : ੫ ) ੨ ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ , ਦਸ ਪ੍ਰਾਣ । ੩ ਜੀਵਨ । ੪ ਮਨ. ਚਿੱਤ. “ ਜਿਸ ਸੰਗਿ ਲਾਗੇ ਪ੍ਰਾਣ.” ( ਫੁਨਹੇ ਮ : ੫ ) ੫ ਬਲ. ਸ਼ਕਤਿ । ੬ ਬ੍ਰਹਮ. ਪਰਮਾਤਮਾ । ੭ ਘੀ. ਘ੍ਰਿਤ । ੮ ਸਮੇਂ ( ਵੇਲੇ ) ਦਾ ਇੱਕ ਪ੍ਰਮਾਣ , ਜਿਤਨੇ ਵਿੱਚ ਵੀਹ ਲਘੁ ਅਤੇ ਦਸ ਗੁਰੁ ਉੱਚਾਰਣ ਕੀਤੇ ਜਾਣ. “ ਦਸ ਗੁਰੁ ਸਮ ਇਕ ਪ੍ਰਾਣ ਹ੍ਵੈ , ਖਟ ਅਸੁ ਸਮ ਪਲ ਏਕ । ਸਾਠ ਪਲੋਂ ਕੀ ਇਕ ਘੜੀ , ਯਹ ਕਵਿ ਕਾਲ ਵਿਵੇਕ.” ( ਗਣ ਪ੍ਰਸ੍ਤਾਰ ਚੰਦ੍ਰਿਕਾ ) ਦੇਖੋ , ਕਾਲ ਪ੍ਰਮਾਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪ੍ਰਾਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪ੍ਰਾਣ * ( ਸੰ. । ਸੰਸਕ੍ਰਿਤ ) ਹਵਾ , ਪੌਣ , ਕੋਈ ਐਸਾ ਸੁਆਸਾਂ ਦਾ ਪ੍ਰਬੰਧ ਜਿਸ ਦੇ ਆਸਰੇ ਸਰੀਰ ਹੈ , ਐਸਾ ਪ੍ਰਤੀਤ ਦੇਂਦਾ ਹੈ ਕਿ ਸੁਆਸਾਂ ਦੇ ਅੰਦਰੋਂ ਬਾਹਰ ਬਾਹਰੋਂ ਅੰਦਰ ਆਣ ਜਾਣ ਦਾ ਜੋ ਇਕ ਸਿਲਸਿਲਾ ਜਾਰੀ ਹੈ ਤੇ ਜਦ ਤਕ ਇਹ ਜਾਰੀ ਹੈ ਮਨੁਖ ਜੀਉਂਦਾ ਹੈ ਇਸ ਦਾ ਨਾਮ ਪ੍ਰਾਣ ਹੈ । ਇਸੇ ਤੋਂ ਪ੍ਰਾਣ -ਸੁਆਸਾਂ- ਦੇ ਅਰਥ ਬੀ ਦੇਂਦਾ ਹੈ ਤੇ -ਜਿੰਦ- ਦੇ ਅਰਥ ਬੀ ਦੇਂਦਾ ਹੈ । ਯਥਾ-‘ ਪ੍ਰਾਣ ਮਨ ਤਨ ਜੀਅ ਦਾਤਾ ’ ।                                     ਦੇਖੋ , ‘ ਪਰਾਨ’

----------

* ਹਿੰਦੂ ਸ਼ਾਸਤ੍ਰਕਾਰਾਂ ਨੇ ਪ੍ਰਾਣ ਪੰਜ ਮੰਨੇ ਹਨ-ਪ੍ਰਾਣ , ਅਪਾਨ , ਸਮਾਨ , ਵ੍ਯਾਨ , ਉਦਾਨ । ਏਹ ਪੰਚ ਪ੍ਰਾਣ ਕਹਿਲਾਂਦੇ ਹਨ , ਇਨ੍ਹਾਂ ਤੋਂ ਛੁਟ ਪੰਜ ਹੋਰ ਮੰਨੇ ਹਨ- ਨਾਗ , ਕੂਰਮ , ਕ੍ਰਿਕਲ , ਦੇਵਦਤ , ਧਨੰਜ੍ਯ , ਏਹ ਦਸੇ ਸਰੀਰ ਦੇ ਅਡ ਅਡ ਥਾਈ ਅਡੋ ਅਡ ਕੰਮ ਕਰਦੇ ਮੰਨੇ ਹਨ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.