ਪ੍ਰੌੜ੍ਹਤਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Corroboration_ਪ੍ਰੌੜ੍ਹਤਾ: ਕਿਸੇ ਗਵਾਹ ਦੀ ਸ਼ਹਾਦਤ ਦੀ ਕਿਸੇ ਸੁਤੰਤਰ ਗਵਾਹੀ ਦੁਆਰਾ ਪੁਸ਼ਟੀ। ਕਾਨੂੰਨ ਦੀਆਂ ਹੋਰਨਾਂ ਪ੍ਰਣਾਲੀਆਂ ਦੇ ਉਲਟ ਅੰਗਰੇਜ਼ੀ ਕਾਨੂੰਨ ਦਾ ਇਹ ਅਸੂਲ ਹੈ ਕਿ ਕੋਈ ਦੀਵਾਨੀ ਜਾਂ ਫ਼ੌਜਦਾਰੀ ਕੇਸ ਸਾਬਤ ਕਰਨ ਲਈ ਇਕ ਇਕੱਲੇ ਗਵਾਹ ਦੀ ਸ਼ਹਾਦਤ ਕਾਫ਼ੀ ਹੈ। ਐਪਰ, ਕੁਝ ਕੇਸਾਂ ਵਿਚ ਅਦਾਲਤ ਇਕੋ ਗਵਾਹ ਦੀ ਸ਼ਹਾਦਤ ਤੇ ਕੇਸ ਨਹੀਂ ਕਰੇਗੀ, ਜੇਕਰ ਉਸ ਸ਼ਹਾਦਤ ਦੀ ਪ੍ਰੌੜ੍ਹਤਾ ਨਾ ਹੋਵੇ। ਕੁਝ ਮਾਮਲਿਆਂ ਵਿਚ ਇਹ ਦਸਤੂਰ ਅਪਣਾਇਆ ਗਿਆ ਹੈ ਪਰ ਕੁਝ ਇਕ ਕੇਸਾਂ ਵਿਚ ਅਦਾਲਤ ਨੂੰ ਪ੍ਰਵਿਧਾਨ ਦੁਆਰਾ ਇਕਲੇ ਗਵਾਹ ਦੀ ਸ਼ਹਾਦਤ ਤੇ ਕਾਰਵਾਈ ਕਰਨ ਤੋਂ ਵਰਜਿਆ ਗਿਆ ਹੈ, ਜੇਕਰ ਉਸ ਦੀ ਪ੍ਰੌੜ੍ਹਤਾ ਨ ਹੋਈ ਹੋਵੇ।
ਪ੍ਰੌੜ੍ਹਤਾ ਦਾ ਮਤਲਬ ਸਿਰਫ਼, ਉਹ ਸ਼ਹਾਦਤ ਨਹੀਂ ਜੋ ਸ਼ਿਕਾਇਤਕਾਰ ਦੀ ਸ਼ਹਾਦਤ ਦੀ ਪੁਸ਼ਟੀ ਕਰਦੀ ਹੈ, ਸਗੋਂ ਉਸ ਦਾ ਮਤਲਬ ਅਜਿਹੀ ਸ਼ਹਾਦਤ ਹੈ ਜੋ ਉਸ ਸ਼ਹਾਦਤ ਦੇ ਸਾਰਵਾਨ ਵੇਰਵੇ ਦਾ ਸਮਰਥਨ ਕਰਦੀ ਹੈ ਅਤੇ ਮੁਲਜ਼ਮ ਨੂੰ ਉਸ ਨਾਲ ਜੋੜਦੀ ਹੈ ਅਰਥਾਤ ਇਹ ਵਿਖਾਉਂਦੀ ਹੈ ਕਿ ਅਰੋਪਿਆ ਕਸੂਰ ਉਸ ਨੇ ਕੀਤਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First