ਪੱਧਰੀ ਸੁਰ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਪੱਧਰੀ ਸੁਰ: ਪੰਜਾਬੀ ਵਿਚ ਸੁਰ ਇਕ ਅਖੰਡੀ ਧੁਨੀ ਹੈ। ਇਸ ਦਾ ਸਬੰਧ ਸੁਰ-ਤੰਦਾਂ ਦੀ ਕੰਬਣੀ ਨਾਲ ਹੈ। ਸੁਰ ਤੰਦਾਂ ਦੀ ਕੰਬਣੀ ਨੂੰ ਪਿੱਚ ਕਿਹਾ ਜਾਂਦਾ ਹੈ। ਕਿਸੇ ਸ਼ਬਦ ਵਿਚ ਸੁਰ ਦੇ ਬਦਲ ਜਾਣ ਨਾਲ ਸਵਰਾਂ ਅਤੇ ਵਿਅੰਜਨਾਂ ਦੀ ਮਾਤਰਾ ਵਿਚ ਕੋਈ ਅੰਤਰ ਨਹੀਂ ਪੈਂਦਾ ਸਗੋਂ ਸੁਰ ਦੇ ਬਦਲ ਜਾਣ ਨਾਲ ਸ਼ਬਦ ਦੇ ਅਰਥਾਂ ਵਿਚ ਪਰਿਵਰਤਨ ਵਾਪਰਦਾ ਹੈ। ਪੰਜਾਬੀ ਵਿਚ ਸੁਰਾਂ ਦੀ ਗਿਣਤੀ ਤਿੰਨ ਹੈ ਪਰ ਗੁਰਮੁਖੀ ਲਿਪੀ ਵਿਚ ਇਨ੍ਹਾਂ ਨੂੰ ਅੰਕਤ ਕਰਨ ਲਈ ਕੋਈ ਲਿਪੀ ਚਿੰਨ੍ਹ ਨਹੀਂ। ਜਦੋਂ ਪਿੱਚ ਕਿਸੇ ਨਿਸ਼ਚਤ ਸਥਾਨ ਤੋਂ ਪੱਧਰੇ ਵਲ ਚਲਦੀ ਹੈ ਤਾਂ ਸ਼ਬਦ ਉਤੇ ਪੱਧਰੀ ਸੁਰ ਹੁੰਦੀ ਹੈ। ਪਧਰੀ ਸੁਰ ਲਈ IPA ਵਿਚ ਸ਼ਬਦ ਦੇ ਉਪਰ ।। ਚਿੰਨ੍ਹ ਲਗਾਇਆ ਜਾਂਦਾ ਹੈ ਜਾਂ ਪੱਧਰੀ ਸੁਰ ਦੀ ਜਾਂਚ ਕਰਨ ਲਈ ਲਹਿੰਦੀ ਤੇ ਚੜ੍ਹਦੀ ਸੁਰ ਵਾਲੇ ਸ਼ਬਦਾਂ ਨੂੰ ਵਿਰੋਧ ਵਿਚ ਰੱਖ ਕੇ ਵੇਖਿਆ ਜਾ ਸਕਦਾ ਹੈ, ਜਿਵੇਂ : ਨੀਵੀਂ ਸੁਰ ਵਾਲੇ ਸ਼ਬਦ, ਘੋੜਾ (ਕ ਓ ੜ ਆ), ਉਚੀ ਸੁਰ ਵਾਲਾ ਸ਼ਬਦ ਕੋਹੜਾ (ਕਓ ੜ ਆ) ਅਤੇ ਪੱਧਰੀ ਸੁਰ ਵਾਲਾ ਸ਼ਬਦ ਕੋੜਾ (ਕ ਓ ੜ ਆ)। ਇਸੇ ਤਰ੍ਹਾਂ ਪੰਜਾਬੀ ਵਿਚ ਕੁਝ ਉਪਭਾਸ਼ਾਵਾਂ ਵਿਚ (ਹ) ਸੁਰ ਵਿਚ ਤਬਦੀਲ ਹੋ ਜਾਂਦਾ ਹੈ, ਜਿਵੇਂ : ਬਹਾਰ (ਬ ਆ ਤੇ ਰ), ਬਾਹਰ (ਬ ਆ ਤੇ ਰ)।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First