ਫਕੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰ. ਅ਼ ਫ਼ਕ਼ੀਰ. ਸੰਗ੍ਯਾ—ਨਿਰਧਨ. ਕੰਗਾਲ. “ਜਿਨ ਕੈ ਪਲੈ ਧਨ ਵਸੈ ਤਿਨ ਕਾ ਨਾਉ ਫਕੀਰ”। (ਮ : ੧ ਵਾਰ ਮਲਾ) ੨ ਦਰਵੇਸ਼. ਸਾਧੂ. ਪੂਰਣ ਤਿਆਗੀ. “ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ.” (ਮਾਰੂ: ਅ: ਮ: ੧)

 

ਕਾਹੇ ਕੋ ਤੂ ਘਰ ਛੋਡਾ ਕਾਹੇ ਕੋ ਘਰਨਿ ਛੋਡੀ?

ਕਾਹੇ ਕੋ ਇੱਜਤ ਖੋਈ ਦੁਰਬੇ੄ ਬਾਨੇ ਕੀ?

ਕਾਹੇ ਕੋ ਤੂ ਨੰਗਾ ਹੂਆ ਕਾਹੇ ਕੋ ਬਿਭੂਤਿ ਲਾਈ?

ਕਾਨੇ ਸੀਖ ਦਈ ਤੁਝੇ ਜੰਗਲ ਮੇ ਜਾਨੇ ਕੀ?

ਆਦਤ ਕੋ ਛੋੜਦੇਤਾ ਪਰੇਸ਼ਾਨ ਮਤ ਹੋਤਾ?

ਸੀਖ ਸੁਨ ਲੇਤਾ ਤੂ “ਚਤੁਰਸਿੰਘ” ਰਾਨੇ ਕੀ,

ਗੋਸ਼ਾ ਜਾਇ ਏਕ ਲੇਤਾ ਖਾਨੇ ਕੋ ਖੁਦਾਇ ਦੇਤਾ

ਜਾਤੀ ਮਿਟ ਚਿੰਤਾ ਰੇ ਫ਼ਕ਼ੀਰ ਖਾਨੇ ਦਾਨੇ ਕੀ।

ਜਲ ਹਿਮ ਮਾਹਿ ਦੇਖੀ ਆਗ ਕੀ ਲਪਟ ਕਹਾਂ?

ਸਾਧੁ ਕੇ ਕਪਟ ਕਹਾਂ ਭਯ ਕਹਾਂ ਬੀਰ ਕੇ?

ਖਲਨ ਕੇ ਗ੍ਯਾਨ ਚਿਤ ਚਪਲ ਕੇ ਧ੍ਯਾਨ ਕਹਾਂ?

ਆਤੁਰੀ ਸਿੰਘਾਨ ਕਹਾਂ ਬਚਨ ਅਧੀਰ ਕੇ?

“ਚੰਦਨ” ਕਹਿਤ ਧਨ ਕਾਜ ਲਾਜ ਛੋਡ ਹਿਯੇ?

ਲਾਲਚ ਸਮਾਤ ਕਹਾਂ ਕਾਂਹੂੰ ਮਤਿਧੀਰ ਕੇ?

ਮੂਢਤਾ ਮੇ ਰਸ ਕਹਾਂ ਸੂਮਤਾ ਮੇ ਜਸ ਕਹਾਂ?

ਜੋਗੀ ਬਾਮਬਸ ਕਹਾਂ ਫਿਕਰ ਫਕੀਰ ਕੇ?


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5338, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫਕੀਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਫਕੀਰ (ਸੰ.। ਅ਼ਰਬੀ ਫ਼ਕ਼ੀਰ) ਮੰਗਤਾ , ਮੁਥਾਜ। ਯਥਾ-‘ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ’। ਜਿਨ੍ਹਾਂ ਦੇ ਪੱਲੇ ਧਨ ਹੈ ਓਹ ਫਕੀਰ (ਮੰਗਤੇ) ਹਨ ਕਿਉਂਕਿ ਓਹ ਤ੍ਰਿਪਤ ਨਹੀਂ ਹੋਰ ਹੋਰ ਮੰਗਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.