ਫੱਗਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੱਗਣ (ਨਾਂ,ਪੁ) ਬਿਕ੍ਰਮੀ ਸੰਮਤ ਦਾ ਬਾਰ੍ਹਵਾਂ ਮਹੀਨਾ, ਮਾਘ ਤੋਂ ਅਗਲਾ ਅਤੇ ਚੇਤਰ ਤੋਂ ਪਿਛਲਾ ਮਹੀਨਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਫੱਗਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੱਗਣ [ਨਾਂਪੁ] ਬਿਕਰਮੀ ਸੰਮਤ ਦਾ ਇੱਕ ਮਹੀਨਾ ਜੋ ਲਗਭਗ ਅੱਧ ਫ਼ਰਵਰੀ ਤੋਂ ਅੱਧ ਮਾਰਚ ਤੱਕ ਹੁੰਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫੱਗਣ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਫੱਗਣ : ਦੇਸੀ ਸਾਲ ਦਾ ਬਾਰ੍ਹਵਾਂ ਮਹੀਨਾ ਜਿਹੜਾ ਅੰਗਰੇਜ਼ੀ ਸਾਲ ਦੇ ਫ਼ਰਵਰੀ-ਮਾਰਚ ਮਹੀਨਿਆਂ ਵਿਚ ਪੈਂਦਾ ਹੈ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਨ ਉਤਰਾ ਫਾਲਗੁਣੀ ਨਛੱਤਰ ਵਿਚ ਪ੍ਰਵੇਸ਼ ਕਰਦਾ ਹੈ ਜਿਸ ਤੋਂ ਇਸ ਦਾ ਨਾਂ ਫਾਲਗੁਣ ਪੈ ਗਿਆ ਅਤੇ ਰੂਪ ਵਟਾਂਦਾ ਫੱਗਣ ਬਣ ਗਿਆ।
ਫੱਗਣ ਦੀ ਪੂਰਨਮਾਸੀ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਸ ਨੂੰ ਫਾਗ ਵੀ ਕਹਿੰਦੇ ਹਨ।
ਫੱਗਣ ਦੀ ਕ੍ਰਿਸ਼ਨ ਪੱਖ ਦੀ ਚੌਦਸ ਨੂੰ ਸ਼ਿਵਰਾਤਰੀ ਦਾ ਪੁਰਬ ਮਨਾਇਆ ਜਾਂਦਾ ਹੈ ਅਤੇ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ।
ਫੱਗਣ ਦੇ ਮਹੀਨੇ ਨਾਲ ਕਈ ਤਰ੍ਹਾਂ ਦੇ ਲੋਕ ਵਿਸ਼ਵਾਸ਼ ਜੁੜੇ ਹੋਏ ਹਨ ਜਿਨ੍ਹਾਂ ਦਾ ਜ਼ਿਕਰ ਲੋਕ ਗੀਤਾਂ ਅਤੇ ਅਖਾਣਾਂ ਵਿਚ ਮਿਲਦਾ ਹੈ।
ਤੁਖਾਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਰਹਮਾਹ ਵਿਚ ਇਸ ਮਹੀਨੇ ਪ੍ਰਥਾਇ ਗੁਰੂ ਜੀ ਦਾ ਬਚਨ ਹੈ–
ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ॥
ਅਰਥਾਤ ਫੱਗਣ ਦੇ ਮਹੀਨੇ ਜੀਵਾਤਮਾ ਪ੍ਰਭੂ ਪ੍ਰੇਮ ਵਿਚ ਲੀਨ ਹੋ ਕੇ ਖਿੜ ਗਈ ਅਤੇ ਟਿਕਾਅ (ਆਰਾਮ) ਵਿਚ ਆ ਗਈ।
ਮਾਝ ਰਾਗ ਵਿਚ ਗੁਰੂ ਅਰਜਨ ਦੇਵ ਜੀ ਦੇ ਉਚਾਰੇ ਬਾਰਾਮਾਹ ਵਿਚ ਇਸ ਮਹੀਨੇ ਸਬੰਧੀ ਬਚਨ ਹੈ–
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥
– – – – – – – – – – – – – – – – – –
– – –– – – – – – – – – –– – – – – –
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-21-04-11-42, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਪੰ. ਲੋ. ਵਿ. ਕੋ. : ਬਾਰਾਮਾਹ ਦਰਪਣ-ਡਾ. ਤਾਰਨ ਸਿੰਘ
ਵਿਚਾਰ / ਸੁਝਾਅ
Please Login First