ਬਹਿਸ਼ਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਹਿਸ਼ਤ (ਨਾਂ,ਪੁ) ਵੇਖੋ : ਸਵਰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਹਿਸ਼ਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਹਿਸ਼ਤ [ਨਾਂਪੁ] ਸ੍ਵਰਗ , ਜੰਨਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਹਿਸ਼ਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਹਿਸ਼ਤ: ਹਿੰਦੂ ਧਰਮ ਵਿਚਲੀ ਸਵਰਗ (ਵੇਖੋ) ਦੀ ਕਲਪਨਾ ਦੇ ਸਮਾਨਾਂਤਰ ਇਸਲਾਮ ਵਿਚ ‘ਬਹਿਸ਼ਤ’ ਦੀ ਕਲਪਨਾ ਹੋਈ ਹੈ। ਇਸ ਕਲਪਨਾ ਦਾ ਮੂਲਾਧਾਰ ਚੰਗੇ ਜਾਂ ਸ਼ੁਭ ਕਰਮਾਂ ਦੁਆਰਾ ਚੰਗੇ ਫਲ ਦੀ ਆਸ ਹੈ। ਇਸ ਦਾ ਇਕ ਨਾਮਾਂਤਰ ‘ਜੰਨਤ’ ਵੀ ਹੈ। ਇਨ੍ਹਾਂ ਦੀ ਗਿਣਤੀ ਅੱਠ ਮੰਨੀ ਗਈ ਹੈ—ਖ਼ੁਲਦ, ਦਾਰੁੱਸਲਾਮ, ਦਾਰੁਲਕਰਾਰ, ਜੰਨਤਿਲ- ਅਦਨ, ਜੰਨਤੁਲਮਾਵਾ, ਜੰਨਤੁਨਈਮ, ਅਲਈਅਨ ਫ਼ਿਰਦੌਸ।

‘ਕੁਰਾਨ’ ਅਨੁਸਾਰ ਮਨੁੱਖਾਂ ਲਈ ਸਭ ਸੁਖਾਂ ਤੋਂ ਸ੍ਰੇਸ਼ਠ ਸੁਖ ਹੈ ਰੱਬ ਪਾਸ ਪਹੁੰਚਣਾ, ਉਸ ਦੀ ਨੇੜਤਾ ਹਾਸਲ ਕਰਨਾ। ਇਹ ਨੇੜਤਾ ਆਮ ਤੌਰ ’ਤੇ ਪੀਰ-ਪੈਗ਼ੰਬਰ ਹਾਸਲ ਕਰਦੇ ਹਨ ਜਾਂ ਉਹ ਲੋਕ ਇਸ ਗੌਰਵ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਹੁੰਦੇ ਹਨ ਜੋ ਨੇਕ ਅਮਲ ਕਰਦੇ ਹਨ ਅਤੇ ਧਰਮ ਦੇ ਨਾਂ’ਤੇ ਕੁਰਬਾਨੀ ਦਿੰਦੇ ਹਨ। ਬਹਿਸ਼ਤ ਬਾਰੇ ਇਹ ਵੀ ਸੰਕਲਪ ਹੈ ਕਿ ਉਥੇ ਖ਼ੂਬਸੂਰਤ ਹੂਰਾਂ , ਗਿਲਮਾਨ ਅਤੇ ਹੋਰ ਅਨੇਕ ਸੁਖਦਾਇਕ ਵਸਤੂਆਂ ਪ੍ਰਾਪਤ ਹੁੰਦੀਆਂ ਹਨ। ਇਹ, ਅਸਲ ਵਿਚ, ਮਨੁੱਖ ਨੂੰ ਚੰਗੇ ਕਰਮ ਕਰਨ ਵਲ ਪ੍ਰੇਰਿਤ ਕਰਨ ਲਈ ਇਕ ਪ੍ਰਕਾਰ ਦਾ ਭੁਲਾਵਾ ਹੈ।

            ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਬਹਿਸ਼ਤ ਦੀ ਪ੍ਰਾਪਤੀ ਗੱਲਾਂ ਨਾਲ ਨਹੀਂ ਹੁੰਦੀ, ਸਗੋਂ ਸਚੀ ਕਮਾਈ ਕਰਨ ਨਾਲ ਹੀ ਵਿਅਕਤੀ ਸੰਸਾਰਿਕ ਪ੍ਰਪੰਚ ਤੋਂ ਮੁਕਤ ਹੋ ਕੇ ਇਸ ਦੀ ਪ੍ਰਾਪਤੀ ਦਾ ਅਧਿਕਾਰੀ ਬਣ ਸਕਦਾ ਹੈ—ਗਲੀ ਭਿਸਤਿ ਜਾਈਐ ਛੁਟੈ ਸਚੁ ਕਮਾਇ (ਗੁ.ਗ੍ਰੰ. 141)। ਸਿੱਖ ਧਰਮ ਵਿਚ ਬਹਿਸ਼ਤ ਅਥਵਾ ਸਵਰਗ ਦਾ ਉੱਲੇਖ ਜ਼ਰੂਰ ਹੋਇਆ ਹੈ, ਪਰ ਇਨ੍ਹਾਂ ਦੀ ਪ੍ਰਾਪਤੀ ਬਾਰੇ ਕੋਈ ਮਾਨਤਾ ਸਥਾਪਿਤ ਨਹੀਂ ਹੋਈ। ਪ੍ਰਭੂ ਭਗਤੀ ਜਾਂ ਸਤਿਸੰਗਤ ਨੂੰ ਸਿੱਖ ਧਰਮ ਵਿਚ ਸਵਰਗ ਜਾਂ ਬਹਿਸ਼ਤ ਤੋਂ ਅਧਿਕ ਮਹਾਨ ਸਮਝਿਆ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3664, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.