ਬਾਣੀਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਣੀਆ [ਨਾਂਪੁ] ਹਟਵਾਣੀਆ, ਸ਼ਾਹ , ਸ਼ਾਹੂਕਾਰ , ਵਪਾਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਾਣੀਆ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਾਣੀਆ (ਸੰ.। ਸੰਸਕ੍ਰਿਤ ਬਾਣ:) ਪੰਜਾਬੀ ਬਾਣ। ਇਸ ਤੋਂ ਬਾਣੀਆਂ। ੧. ਕਾਨੀਆਂ। ਯਥਾ-‘ਇਤੁ ਤਨਿ ਲਾਗੈ ਬਾਣੀਆ’। ਇਸ ਤਨ ਨੂੰ ਵਾਸ਼ਨਾਂ ਦੀਆਂ ਲਗਦੀਆਂ ਹਨ ਕਾਨੀਆਂ।
੨. (ਸੰਸਕ੍ਰਿਤ ਬਣਿਕ, ਬਣਿਜੑ। ਪ੍ਰਾਕ੍ਰਿਤ ਵਾਂਣਿਅਯ। ਪੰਜਾਬੀ ਬਾਣੀਆਂ। ਗੁਜਰਾਤੀ ਬਾਣੀਓ। ਹਿੰਦੀ ਬਨੀਆ) ਵਪਾਰ ਕਰਨ ਵਾਲਾ, ਹੱਟੀ ਵਾਨ, ਗੁਮਾਸ਼ਤਾ। ਯਥਾ-‘ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ’।
੩. ਭਾਵ ਵਿਚ ਧਰਮ ਰਾਜ ।
੪. ਹਿਸਾਬ ਕਰਨ ਵਾਲਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7062, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First