ਬਾਹਰੀ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

External Memory

ਕੰਪਿਊਟਰ ਦੀ ਮੁੱਖ ਯਾਦਦਾਸ਼ਤ ( ਅੰਦਰੂਨੀ ਮੈਮਰੀ ) ਦੇ ਕਈ ਦੋਸ਼ ਹੁੰਦੇ ਹਨ । ਇਕ ਤਾਂ ਇਹ ਕਿ ਇਸ ਦੀ ਧਾਰਨ ਸਮਰੱਥਾ ( Capacity ) ਬਹੁਤ ਘੱਟ ਹੁੰਦੀ ਹੈ ਤੇ ਦੂਸਰਾ ਬਿਜਲੀ ਚਲੇ ਜਾਣ ' ਤੇ ਜਾਂ ਕੰਪਿਊਟਰ ਬੰਦ ਕਰਨ ' ਤੇ ਇਸ ਵਿੱਚ ਪਏ ਅੰਕੜੇ ਨਸ਼ਟ ਹੋ ਜਾਂਦੇ ਹਨ । ਵਧੇਰੇ ਧਾਰਨ ਸਮਰੱਥਾ ਅਤੇ ਅੰਕੜਿਆਂ ਦੀ ਸਥਿਰਤਾ ਬਣਾਈ ਰੱਖਣ ਲਈ ਸਾਨੂੰ ਇਕ ਸਥਾਈ ਅਤੇ ਵੱਧ ਸਮਰੱਥਾ ਵਾਲੇ ਬਾਹਰੀ ਸਟੋਰੇਜ ਦੀ ਲੋੜ ਪੈਂਦੀ ਹੈ । ਇਸ ਯਾਦਦਾਸ਼ਤ ਜਾਂ ਸਟੋਰੇਜ ਨੂੰ ਸਥਾਈ ਸਟੋਰੇਜ ( Permanent Storage ) ਜਾਂ ਸੈਕੰਡਰੀ ਸਟੋਰੇਜ ( Secondary Storage ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।

ਬਾਹਰੀ ਮੈਮਰੀ ਲਈ ਕਈ ਪ੍ਰਕਾਰ ਦੇ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ , ਜਿਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ :

· ਹਾਰਡ ਡਿਸਕ

· ਫ਼ਲੌਪੀ ਡਿਸਕ

· ਸੀਡੀ

· ਡੀਵੀਡੀ

· ਪੈੱਨ ਡਰਾਈਵ

ਕਈ ਵਾਰੀ ਬਾਹਰੀ ਮੈਮਰੀ ਲਈ ਵਰਤੇ ਜਾਂਦੇ ਉਪਕਰਨਾਂ ਨੂੰ ਦੋ ਭਾਗਾਂ ਵਿੱਚ ਵੰਡ ਲਿਆ ਜਾਂਦਾ ਹੈ । ਪਹਿਲੇ ਉਹ ਜੋ ਕੰਪਿਊਟਰ ਦੇ ਅੰਦਰ ਹੀ ਫਿੱਟ ਕੀਤੇ ਹੁੰਦੇ ਹਨ ਜਿਵੇਂ ਕਿ ਹਾਰਡ ਡਿਸਕ । ਦੂਸਰੀ ਕਿਸਮ ਦੇ ਸਟੋਰੇਜ ਉਪਕਰਨ ਕੰਪਿਊਟਰ ਵਿੱਚ ਪੱਕੇ ਤੌਰ ਤੇ ਫਿੱਟ ਨਹੀਂ ਕੀਤੇ ਹੁੰਦੇ । ਇਹਨਾਂ ਦੀ ਵਰਤੋਂ ਇਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਵਿੱਚ ਅੰਕੜਿਆਂ ਦਾ ਦਾ ਅਦਾਨ-ਪ੍ਰਦਾਨ ਕਰਵਾਉਣ ਲਈ ਕੀਤੀ ਜਾਂਦੀ ਹੈ । ਇਸ ਕਿਸਮ ਵਿੱਚ ਫ਼ਲੌਪੀ ਡਿਸਕ ਅਤੇ ਸੀਡੀ ਆਦਿ ਆ ਜਾਂਦੇ ਹਨ । ਇਹਨਾਂ ਤੋਂ ਇਲਾਵਾ ਬਾਹਰੀ ਸਟੋਰੇਜ ਲਈ ਚੁੰਬਕੀ ਟੇਪ ( Magnetic Tape ) , ਡੀਵੀਡੀ ਅਤੇ ਚੁੰਬਕੀ ਵਿਕਰਨ ਡਿਸਕ ( Magneto Optical Disk ) ਦੀ ਵਰਤੋਂ ਵੀ ਕੀਤੀ ਜਾਂਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.