ਬਿਆਨਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Deponent_ਬਿਆਨਕਾਰ: ਸ਼ਾਰਟਰ ਆਕਸਫ਼ੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਇਸ ਸ਼ਬਦ ਦਾ ਮਤਲਬ ਹੈ ਉਹ ਵਿਅਕਤੀ ਜੋ ਸਹੁੰ ਤੇ ਬਿਆਨ ਦਿੰਦਾ ਹੈ; ਉਹ ਵਿਅਕਤੀ ਜੋ ਅਦਾਲਤ ਵਿਚ ਵਰਤੇ ਜਾਣ ਲਈ ਲਿਖਤੀ ਸ਼ਹਾਦਤ ਦਿੰਦਾ ਹੈ ਜਾਂ ਹਲਫ਼ੀਆ ਬਿਆਨ ਦਿੰਦਾ ਹੈ। ਨਿਆਂ ਦੀ ਅਦਾਲਤ ਵਿਚ ਬਿਆਨ ਦੇਣ ਵਾਲੇ ਗਵਾਹ ਨੂੰ ਵੀ ਡੈਪੋਨੈਂਟ ਕਹਿ ਲਿਆ ਜਾਂਦਾ ਹੈ। ਹਲਫ਼ੀਆ ਬਿਆਨ ਦੀ ਪੁਰਾਣੀ ਸ਼ੈਲੀ ਮੁਤਾਬਕ ਹਲਫ਼ੀਆ ਬਿਆਨ ਦੇਣ ਵਾਲਾ ਵਿਅਕਤੀ ਆਪਣੇ ਪ੍ਰਤੀ ਹਵਾਲਾ ਦੇਣ ਲਗਿਆਂ ਹਮੇਸ਼ਾ ‘‘ਇਹ ਹਲਫ਼ੀਆ ਬਿਆਨਕਾਰ ’’ ਵਾਕੰਸ਼ ਦੀ ਵਰਤੋਂ ਕਰਦਾ ਸੀ। ਪਰ ਨਵੀਂ ਸ਼ੈਲੀ ਵਿਚ ਇਹ ਬਿਆਨ ਉਤਮ ਪੁਰਖ ਵਿਚ ਲਿਖਿਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.