ਬਿਜੁਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਜੁਲ* (ਸੰ.। ਹਿੰਦੀ ਸੰਸਕ੍ਰਿਤ ਵਿਦ੍ਯੁਤ। ਪ੍ਰਾਕ੍ਰਿਤ ਵਿਜਜੑ ਇਸ ਨੂੰ -ਲਾ- ਸ੍ਵਾਰਥ ਪ੍ਰਤੇ ਲੱਗ ਕੇ ਬਣਦਾ ਹੈ ਵਿਜਜੁੑਲਾ। ਪੰਜਾਬੀ ਬਿਜਲੀ। ਸੰਖੇਪ ਬਿਜੁਲ) ਬਰਖਾ ਬੱਦਲਾਂ ਵੇਲੇ ਜੋ ਤ੍ਰਿੱਖੇ ਵੇਗ , ਤ੍ਰਿੱਖੀ ਚਮਕ ਤੇ ਤ੍ਰਿੱਖੇ ਸ਼ਬਦ ਵਾਲੀ ਸ਼ਕਤੀ ਪ੍ਰਗਟ ਹੁੰਦੀ ਹੈ, ਉਸ ਦਾ ਨਾਮ ਬਿਜਲੀ ਹੈ, ਖਿਉਣ। ਯਥਾ-‘ਬਿਜੁਲ ਜਿਵੈ ਚਮਕਏ’।
----------
* ਇਹ ਬਿਜਲੀ ਰੂਪ ਸ਼ਕਤੀ, ਕੇਵਲ ਬੱਦਲਾਂ ਵਿਚ ਹੀ ਨਹੀ ਪਰ ਕਈ ਪਦਾਰਥਾਂ ਦੇ ਮੇਲ ਯਾ ਰਗੜ ਤੋਂ ਬੀ ਉਪਜਦੀ ਹੈ ਤੇ ਵਿਗ਼੍ਯਾਨਕਾ ਨੇ ਹੁਣ ਇਸ ਸ਼ਕਤੀ ਨੂੰ ਮਨੁਖ ਦੀ ਸੇਵਾ ਦੇ ਕਈ ਕੰਮਾਂ ਵਿਚ ਵਰਤੋਂ ਵਿਚ ਲੈ ਆਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First