ਬੰਬੇਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੰਬੇਲੀ ( ਪਿੰਡ ) : ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਨਗਰ ਤੋਂ 12 ਕਿ.ਮੀ. ਉਤਰ ਵਲ ਸਥਿਤ ਇਕ ਪਿੰਡ ਜਿਥੇ ਕਰਤਾਰਪੁਰਤੋਂ ਕੀਰਤਪੁਰ ਆਉਂਦੇ ਜਾਂਦੇ ਇਕ ਵਾਰ ਗੁਰੂ ਹਰਿਰਾਇ ਸਾਹਿਬ ਪਧਾਰੇ ਸਨ । ਪਿੰਡ ਤੋਂ ਬਾਹਰ ਜਿਸ ਸਥਾਨ ਉਤੇ ਗੁਰੂ ਜੀ ਬੈਠੇ ਸਨ , ਉਥੇ ਮਿੱਟੀ ਦਾ ਇਕ ਚੌਂਤਾ ( ਥੜਾ ) ਬਣਿਆ ਹੋਇਆ ਸੀ । ਉਸ ਚੌਂਤੇ ਕਰਕੇ ਇਸ ਸਮਾਰਕ ਦਾ ਨਾਂ ‘ ਗੁਰਦੁਆਰਾ ਚੌਂਤਾ ਸਾਹਿਬ ਪਾਤਿਸ਼ਾਹੀ ਸੱਤਵੀਂ’ ਪ੍ਰਚਲਿਤ ਹੋਇਆ । ਇਸ ਦੀ ਨਵੀਂ ਇਮਾਰਤ ਡੁਮੇਲੀ ਵਾਲੇ ਸੰਤ ਹਰਬੰਸ ਸਿੰਘ ਨੇ ਬਣਵਾਈ ਹੈ ਅਤੇ ਉਸ ਦੇ ਸੇਵਕ ਹੀ ਇਸ ਦੀ ਵਿਵਸਥਾ ਕਰਦੇ ਹਨ । ਉਂਜ ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.