ਭਵ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਵ* (ਸੰ.। ਸੰਸਕ੍ਰਿਤ) ੧. ਜਨਮ, ਜਨਮ ਮਰਨ। ਯਥਾ-‘ਕੈਸੀ ਆਰਤੀ ਹੋਇ ਭਵ ਖੰਡਨਾ’। ਹੇ ਭਗਤਾਂ ਦੇ ਜਨਮ ਮਰਨ ਨਿਵਾਰਨ ਵਾਲੇ (ਵਾਹਿਗੁਰੂ) ਤੇਰੀ ਆਰਤੀ ਕੀਕੂੰ ਹੋਵੇ।

੨. (ਸੰਸਕ੍ਰਿਤ ਭਵਤੑ=ਵਰਤਮਾਨ ਕਾਲ) ਵਰਤਮਾਨ ਕਾਲ , ਉਹ ਸਮਾਂ ਜੋ ਹੁਣ ਹੈ। ਯਥਾ-‘ਭਵ ਭੂਤ ਭਾਵ ਸਮਬਿੵਅੰ’। (ਭਵ) ਵਰਤਮਾਨ, (ਭੂਤ) ਬੀਤ ਗਿਆ, (ਭਾਵ) ਭਵਿਖਤ (ਇਨ੍ਹਾਂ ਤਿੰਨਾਂ) ਕਾਲਾਂ ਵਿਖੇ ਇਕ ਰਸ ਹੈ।

੩. ਸੰਸਾਰ। ਯਥਾ-‘ਭਵ ਉਤਾਰਿ ਕੀਏ ਨਿਰਭਾਰ’।

੪. ਡਰ। ਯਥਾ-‘ਜਿਨਾ ਭਉ ਤਿਨੑ ਨਾਹਿ ਭਉ ਮੁਚੁ ਭਉ ਨਿਭਵਿਆਹ’। ਜਿਨ੍ਹਾਂ ਨੂੰ (ਰੱਬ ਦਾ) ਡਰ ਹੈ ਉਨ੍ਹਾਂ ਨੂੰ (ਹੋਰ ਯਮਾਦਿਕਾਂ ਦਾ) ਡਰ ਨਹੀਂ ਹੈ, ਅਰ ਜੋ (ਨਿ+ਭਵਿ+ਆਹ) (ਰੱਬ ਦੇ) ਡਰ ਥੋਂ ਬੇਖੌਫ ਹਨ ਉਨ੍ਹਾਂ ਨੂੰ ਬਹੁਤ ਡਰ ਹੈ।

                        ਦੇਖੋ ,‘ਭਵਹ’

----------

* ਭਵ ਦੇ ਹੋਰ ਅਰਥ ਏਹ ਹਨ- ਕੁਦਰਤੀ ਦਸ਼ਾ, ਪੈਦਾਯਸ਼, ਅਸਲਾ , ਭਾਗ , ਪ੍ਰਾਪਤੀ , ਵਾਧਾ, ਦੁਨੀਆਂ , ਦੇਵਤਾ , ਸਿਵ , ਜੀਵਨ , ਇਕ ਫਲ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 915, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.