ਮਸ਼ੀਨਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਸ਼ੀਨਰੀ [ ਨਾਂਇ ] ਮੋਟਰ-ਗੱਡੀਆਂ ਮਸ਼ੀਨਾਂ ਆਦਿ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਸ਼ੀਨਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Machinary _ਮਸ਼ੀਨਰੀ : ਨੇਮੀ ਚੰਦ ਬਨਾਮ ਰਾਧਾ ਕ੍ਰਿਸ਼ਨ ( ਏ ਆਈ ਆਰ 1922 ਪ੍ਰੀ. ਕੌ. 27 ) ਵਿਚ ਪ੍ਰੀਵੀ. ਕੌਂਸਲ ਅਨੁਸਾਰ ਜਦੋਂ ਮਸ਼ੀਨਰੀ ਸ਼ਬਦ ਦੀ ਆਮ ਬੋਲਚਾਲ ਵਿਚ ਵਰਤੋਂ ਕੀਤੀ ਜਾਂਦੀ ਹੈ ਤਾਂ ਪਹਿਲੀ ਨਜ਼ਰੇ ਉਸ ਦਾ ਮਤਲਬ ਹੁੰਦਾ ਹੈ ਕੋਈ ਮਸ਼ੀਨੀ ਕਲਾਵਾਂ ਜੋ ਖ਼ੁਦ ਜਾਂ ਇਕ ਜਾਂ ਵਧੀਕ ਹੋਰਨਾਂ ਮਸ਼ੀਨੀ ਕਲਾਵਾਂ ਨਾਲ ਜੁੜ ਕੇ ਅਤੇ ਰਲਵੀਂ ਗਤੀ ਅਤੇ ਆਪੋ ਆਪਣੇ ਪੁਰਜ਼ਿਆਂ ਦੀ ਅੰਤਰ-ਨਿਰਭਰ ਗਤੀ ਦੁਆਰਾ ਪਾਵਰ ਪੈਦਾ ਕਰਦੀਆਂ ਹਨ ਜਾਂ ਕੁਦਰਤੀ ਤਾਕਤਾਂ ਨੂੰ ਇਸ ਤਰ੍ਹਾਂ ਸੰਜੋਦੀਆਂ , ਉਨ੍ਹਾਂ ਵਿਚ ਰੂਪ-ਭੇਦ ਪੈਦਾ ਕਰਦੀਆਂ , ਵਰਤਦੀਆਂ ਜਾਂ ਦਿਸ਼ਾ ਦਿੰਦੀਆਂ ਹਨ ਕਿ ਨਿਸਚਿਤ ਅਤੇ ਉਲਿਖਤ ਨਤੀਜੇ ਪੈਦਾ ਹੁੰਦੇ ਹਨ ।

            ਉੜੀਸਾ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿ. ਬਨਾਮ ਉੜੀਸਾ ਰਾਜ [ ( 1994 ) 19 ਸੇਲ ਟੈਕਸ ਜਨਰਲ 95 ] ਅਨੁਸਾਰ ਮਸ਼ੀਨਰੀ ਉਸ ਸੰਦ ਦਾ ਨਾਂ ਹੈ ਜੋ ਪਾਵਰ , ਤਾਕਤ ਅਤੇ ਗਤੀ ਦਾ ਸੰਚਾਰ ਕਰਨ ਅਤੇ ਉਸ ਵਿਚ ਰੂਪ-ਭੇਦ ਕਰਨ ਲਈ ਮਨਸੂਬਿਆਂ ਗਿਆ ਹੁੰਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.