ਮੇਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੇਲਾ (ਨਾਂ,ਪੁ) ਖੁਸ਼ੀ ਮਨਾਉਣ ਲਈ ਹੋਇਆ ਲੋਕਾਂ ਦਾ ਇਕੱਠ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੇਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੇਲਾ [ਨਾਂਪੁ] ਕਿਸੇ ਵਿਸ਼ੇਸ਼ ਖ਼ੁਸ਼ੀ ਜਾਂ ਯਾਦਗਾਰੀ ਦਿਨ ਮਨਾਉਣ ਲਈ ਲੋਕਾਂ ਦਾ ਜੁੜਿਆ ਇਕੱਠ; ਮੇਲ-ਮਿਲਾਪ, ਮਿਲ਼ਨ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੇਲਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Fair_ਮੇਲਾ: ਯਾਦ ਤੋਂ ਪਰੇ ਕਿਸੇ ਰਵਾਜ , ਚਾਰਟਰ ਜਾਂ ਪ੍ਰਵਿਧਾਨ ਦੁਆਰਾ ਨਿਸਚਿਤ ਥਾਂ ਅਤੇ ਸਮੇਂ ਤੇ ਵਪਾਰੀਆਂ ਦਾ ਇਕੱਠੇ ਹੋਣਾ। ਮੇਲੇ ਦਾ ਮਤਲਬ ਉਦਯੋਗਿਕ ਪ੍ਰਦਰਸ਼ਨੀ ਵੀ ਹੋ ਸਕਦੀ ਹੈ।
ਮੁਹਿੰਦਰ ਸਿੰਘ ਸਾਹਨੀ ਬਨਾਮ ਪੰਜਾਬ ਰਾਜ (ਏ ਆਈ ਆਰ 1968 ਪੰ. 391) ਅਨੁਸਾਰ’’ ਹਰੇਕ ਮੇਲਾ ਮੰਡੀ ਹੁੰਦੀ ਹੈ, ਪਰ ਹਰੇਕ ਮੰਡੀ ਮੇਲਾ ਨਹੀਂ ਹੋ ਸਕਦਾ। .... ਮੰਡੀ ਅਤੇ ਮੇਲੇ ਦੇ ਦੋ ਵਿਸ਼ੇਸ਼-ਅਧਿਕਾਰ ਵਖੋ ਵਖ ਅਤੇ ਨਿਖੜਵੇਂ ਹਨ ਅਤੇ ਇਕੋ ਜਿਹੇ ਗੌਰਵ ਵਾਲੇ ਹਨ। ਅਤੇ ਇਕੋ ਥਾਂ ਇਕ ਸਮੇਂ ਹੋਂਦ ਵਿਚ ਆ ਸਕਦੇ ਹਨ। ਜਾਪਦਾ ਹੈ ਇਸ ਵਿਚ ਇੰਗਲੈਂਡ ਵਿਚ ਪ੍ਰਚਲਤ ਇਸ ਸ਼ਬਦ ਦੇ ਅਰਥਾਂ ਵਲ ਸੰਕੇਤ ਹੈ। ਉਥੇ ਖ਼ਰੀਦਾਰਾਂ ਅਤੇ ਵਿਕਰੀ-ਕਾਰਾਂ ਦੇ ਇਕੱਠ ਦੇ ਵਿਸ਼ੇਸ਼ ਅਧਿਕਾਰ ਨਾਲ ਮਨ-ਪਰਚਾਵੇ ਦੇ ਸਾਧਨਾ ਦੀ ਵੀ ਇਜਾਜ਼ਤ ਸੀ ।
2.ਕਾਨੂੰਨੀ ਭਾਸ਼ਾ ਵਿਚ ਇਸ ਦਾ ਅਰਥ ਹੈ; ਨਿਆਂ ਪੂਰਨ , ਤਅਸਬ ਤੋਂ ਬਿਨਾਂ, ਨਿਯਮਾਂ ਦੀ ਅਨੁਸਾਰਤਾ ਵਿਚ। ਸੰਪਤੀ ਦਾ ਇੰਤਕਾਲ ਐਕਟ ਵਿਚ Fair and equitable ਦਾ ਅਰਥ ਹੈ ਤੱਥ ਰੂਪ ਵਿਚ ਨਿਆਂ-ਪੂਰਨ ਅਤੇ ਅਦਲ ਭਰਿਆ। ਉਸ ਦਾ ਮਤਲਬ ਪੱਟਾਦਾਤਾ ਦੇ ਅੰਤਰ-ਮੁੱਖੀ ਵਿਚਾਰਾਂ ਅਨੁਸਾਰ ਨਿਆਂ ਪੂਰਨ ਅਤੇ ਅਦਲ-ਭਰਿਆ ਨਹੀਂ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਮੇਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੇਲਾ (ਸੰ.। ਸੰਸਕ੍ਰਿਤ ਮੇਲਾ) ਪ੍ਰਾਪਤੀ , ਮਿਲਾਪ। ਯਥਾ-‘ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 26028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Tushar Bhola,
( 2024/03/30 11:5013)
Please Login First