ਮੋਰਚਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੋਰਚਾ (ਨਾਂ,ਪੁ) 1 ਦੁਸ਼ਮਣ ਪੁਰ ਵਾਰ ਕਰਨ ਲਈ ਕਿਲ੍ਹੇ ਦੀ ਕੰਧ ਵਿੱਚ ਬਣਾਇਆ ਛੇਕ; ਦੁਸ਼ਮਣ ਤੋਂ ਬਚਾਅ ਲਈ ਜ਼ਮੀਨ ਵਿੱਚ ਪੁੱਟੀ ਚੁਰ੍ਹ 2 ਗੁੱਟ ਅਤੇ ਬਾਂਹ ਦਾ ਸੰਧੀ-ਜੋੜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੋਰਚਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੋਰਚਾ [ਨਾਂਪੁ] ਦੁਸ਼ਮਣਾਂ ਤੋਂ ਬਚਾਅ ਲਈ ਪੁੱਟਿਆ ਟੋਆ; ਕਿਲ੍ਹੇ ਦੀ ਕੰਧ ਵਿੱਚ ਰੱਖੀ ਮੋਰੀ; ਜੰਗਾਲ , ਜਰ; ਓਹਲਾ; ਪੈਂਤੜਾ , ਪੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੋਰਚਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੋਰਚਾ: ਫ਼ਾਰਸੀ ਭਾਸ਼ੀ ਪਿਛੋਕੜ ਦੇ ਇਸ ਸ਼ਬਦ ਦਾ ਅਰਥ ਹੈ ਕਿਲ੍ਹੇ ਦੀ ਕੰਧ ਵਿਚ ਬਣਾਇਆ ਛੇਦ, ਜਿਸ ਰਾਹੀਂ ਦੀਵਾਰ ਦੀ ਓਟ ਵਿਚ ਰਹਿ ਕੇ ਵੈਰੀ ਦਲ ਉਤੇ ਤੀਰ ਜਾਂ ਗੋਲੀ ਚਲਾਉਣੀ ਜਾਂ ਖੰਦਕਾਂ ਵਿਚ ਲੁਕ ਕੇ ਬੈਠੇ ਹੋਏ ਦੁਸ਼ਮਣ ਉਤੇ ਵਾਰ ਕਰਨਾ। ਸਿੱਖ ਸਮਾਜ ਵਿਚ ਇਸ ਸ਼ਬਦ ਦੀ ਵਰਤੋਂ ‘ਅੰਦੋਲਨ’ ਜਾਂ ‘ਸਤਿਆਗ੍ਰਹ’ ਦੇ ਅਰਥ ਵਿਚ ਗੁਰਦੁਆਰਾ ਸੁਧਾਰ ਲਹਿਰ ਵੇਲੇ ਸ਼ੁਰੂ ਹੋਈ। ਜਦੋਂ ਗੁਰਦੁਆਰਿਆਂ ਦੀ ਆਜ਼ਾਦੀ ਲਈ ਸਿੱਖ ਜੱਥੇ ਸ਼ਾਂਤੀ- ਪੂਰਵਕ ਕਾਰਵਾਈ ਕਰਨ ਲਗ ਗਏ। ਵਖ ਵਖ ਗੁਰੂ- ਧਾਮਾਂ ਨਾਲ ਸੰਬੰਧਿਤ ਹੋਣ ਕਰਕੇ ਮੋਰਚਿਆਂ ਦੀ ਗਿਣਤੀ ਵੀ ਵਧਦੀ ਗਈ , ਜਿਵੇਂ ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ , ਜੈਤੋ ਦਾ ਮੋਰਚਾ ਆਦਿ। ਹੁਣ ਇਹ ਸ਼ਬਦ ਸਿੱਖ ਪਰਿਭਾਸ਼ਿਕ ਸ਼ਬਦਾਵਲੀ ਦੀ ਟਕਸਾਲ ਦਾ ਸਿੱਕਾ ਬਣ ਚੁਕਿਆ ਹੈ। ਸਿੱਖ ਮੋਰਚਿਆਂ ਦੀ ਕਾਮਯਾਬੀ ਕਾਰਣ ਰਾਜਨੈਤਿਕ ਪਾਰਟੀਆਂ ਵਲੋਂ ਇਹ ਸ਼ਬਦ ਸ਼ਾਂਤਮਈ ਅੰਦੋਲਨਾਂ ਲਈ ਵਰਤਿਆ ਜਾਣ ਲਗਾ , ਜਿਵੇਂ ਕਿਸਾਨ ਮੋਰਚਾ, ਹਿੰਦੀ ਮੋਰਚਾ, ਪਟਵਾਰੀ ਮੋਰਚਾ। ਹੌਲੀ ਹੌਲੀ ਇਸ ਸ਼ਬਦ ਦੀ ਵਰਤੋਂ ਹਿੰਦੀ ਭਾਸ਼ੀ ਇਲਾਕਿਆਂ ਵਿਚ ਵੀ ਅੰਦੋਲਨਾਂ ਜਾਂ ਜੱਥੇਬੰਦੀਆਂ ਲਈ ਹੋਣ ਲਗ ਗਈ, ਜਿਵੇਂ ਜਨ ਮੋਰਚਾ, ਲੋਕ ਹਿਤ ਮੋਰਚਾ, ਝਾੜਖੰਡ ਮੁਕਤੀ ਮੋਰਚਾ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੋਰਚਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੋਰਚਾ (ਸੰ.। ਫ਼ਾਰਸੀ) ਜੰਗਾਲ। ਅਕਸਰ ਲੋਹੇ ਦੇ ਜੰਗਾਲ ਨੂੰ ਮੋਰਚਾ ਕਹਿੰਦੇ ਹਨ। ਯਥਾ-‘ਮੋਰਚਾ ਨ ਲਾਗੈ ਜਾ ਹਉਮੈ ਸੋਖੈ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.