ਰਕਬਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਕਬਾ (ਨਾਂ,ਪੁ) ਜ਼ਮੀਨ ਦਾ ਇੱਕ ਖਾਸ ਮਿਣਤੀ ਵਾਲਾ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1810, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਕਬਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਕਬਾ [ਨਾਂਪੁ] ਖੇਤਰ , ਖੇਤਰਫਲ਼; ਘਿਰੀ ਹੋਈ ਥਾਂ, ਇਲਾਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਕਬਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਕਬਾ (ਪਿੰਡ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਨਗਰ ਤੋਂ 18 ਕਿ.ਮੀ. ਪੂਰਬ ਵਲ ਸਥਿਤ ਇਕ ਪਿੰਡ ਜੋ ਦਾਖਾ ਕਸਬੇ ਦੇ ਨੇੜੇ ਹੈ। ਇਸ ਪਿੰਡ ਦੇ ਉਤਰ ਵਲ ਲਗਭਗ ਅੱਧੇ ਕਿ.ਮੀ. ਦੀ ਵਿਥ ਉਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਵਿਚ ‘ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇ’ ਬਣਿਆ ਹੋਇਆ ਹੈ। ਕਹਿੰਦੇ ਹਨ ਕਿ ਦਾਖਾ ਕਸਬੇ ਦੀ ਇਕ ਬਿਰਧ ਮਾਈ ਬੜੀ ਸ਼ਰਧਾ ਨਾਲ ਗੁਰੂ ਜੀ ਲਈ ਮਿਸੇ ਪ੍ਰਸ਼ਾਦੇ ਤਿਆਰ ਕਰਕੇ ਲਿਆਈ। ਗੁਰੂ ਜੀ ਨੇ ਮਾਈ ਦੇ ਸਿਦਕ ਨੂੰ ਵੇਖਦਿਆਂ ਬੜੀ ਰੁਚੀ ਨਾਲ ਪ੍ਰਸਾਦੇ ਛਕੇ ਅਤੇ ਅਸੀਸ ਦਿੱਤੀ। ਇਥੇ ਪਹਿਲਾਂ ਥੜਾ ਸਾਹਿਬ ਬਣਿਆ ਹੋਇਆ ਸੀ। ਇਸ ਦੀ ਨਵੀਂ ਇਮਾਰਤ ਸੰਨ 1936 ਈ. ਵਿਚ ਉਸਾਰੀ ਗਈ। ਬਾਦ ਵਿਚ ਇਸ ਨਾਲ ਸਰੋਵਰ ਬਣਵਾਇਆ ਗਿਆ ਅਤੇ ਲੰਗਰ ਲਈ ਕਮਰੇ ਵੀ ਉਸਾਰੇ ਗਏ। ਇਸ ਗੁਰਦੁਆਰੇ ਦੀ ਵਿਵਸਥਾ ਬੁੱਢਾ ਦਲ ਦੇ ਨਿਹੰਗ ਸਿੰਘ ਕਰਦੇ ਹਨ ਅਤੇ ਹਰ ਸੰਗ੍ਰਾਂਦ ਨੂੰ ਵੱਡਾ ਦੀਵਾਨ ਸਜਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1544, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.