ਰੇਡੀਓ ਤਕਨਾਲੋਜੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Radio Technology

ਰੇਡੀਓ ਸੰਕੇਤਾਂ ਦਾ ਸੰਚਾਰ ਕਰਨ ਲਈ ਹੇਠਾਂ ਦਿੱਤੇ ਅਨੁਸਾਰ ਤਿੰਨ ਪ੍ਰਕਾਰ ਦੀ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ :

( i ) ਜੀਐਸਐਮ ( GSM ) : ਗਲੋਬਲ ਸਿਸਟਮ ਫਾਰ ਮੋਬਾਈਲ ( ਜੀਐਸਐਮ ) ਦੁਨੀਆ ਭਰ ਦੇ ਮੋਬਾਈਲ ਫੋਨਾਂ ਵਿੱਚ ਵਰਤੀ ਜਾਣ ਵਾਲੀ ਮਹੱਤਵਪੂਰਨ ਰੇਡੀਓ ਤਕਨੀਕ ਹੈ । ਇਸ ਤਕਨੀਕ ਰਾਹੀਂ ਸੰਚਾਰਿਤ ਹੋ ਰਹੇ ਸੰਦੇਸ਼ਾਂ ਨੂੰ ਗੁਪਤ ਕੋਡਜ਼ ਦੀ ਮਦਦ ਨਾਲ ਸੰਖੇਪਿਤ ਕਰਕੇ ਸੰਚਾਰ ਕਰਵਾਇਆ ਜਾਂਦਾ ਹੈ ।

( ii ) ਸੀਡੀਐਮਏ ( CDMA ) : ਕੋਡ ਡਵੀਜ਼ਨ ਮਲਟੀਪਲ ਐਕਸੈੱਸ ( ਸੀਡੀਐਮਏ ) ਇਕ ਆਧੁਨਿਕ ਤਕਨਾਲੋਜੀ ਹੈ । ਕਈ ਮੋਬਾਈਲ ਕੰਪਨੀਆਂ ਸੰਚਾਰ ਲਈ ਅਜਿਹੀ ਤਕਨੀਕ ਦੀ ਵਰਤੋਂ ਕਰ ਰਹੀਆਂ ਹਨ । ਰਿਲਾਇੰਸ ਆਦਿ ਕੰਪਨੀਆਂ ਆਪਣੀਆਂ ਮੋਬਾਈਲ ਸੁਵਿਧਾਵਾਂ ਇਸੇ ਤਕਨੀਕ ਨਾਲ ਮੁਹੱਈਆ ਕਰਵਾ ਰਹੀਆਂ ਹਨ । ਇਸ ਤਕਨੀਕ ਦਾ ਉਕਤ ਤਕਨੀਕ ( ਜੀਐਸਐਮ ) ਨਾਲੋਂ ਫ਼ਰਕ ਇਹ ਹੈ ਕਿ ਇਸ ਵਿੱਚ ਗੱਲ-ਬਾਤ ਸਮੇਂ ਸ਼ੋਰ ਨਹੀਂ ਪੈਦਾ ਹੁੰਦਾ । ਸਿਗਨਲ ( ਸੰਕੇਤ ) ਦੇ ਕੱਟੇ ਜਾਣ ਦਾ ਖ਼ਤਰਾ ਘੱਟ ਹੁੰਦਾ ਹੈ ਤੇ ਵਾਰਤਾਲਾਪ ਚੰਗੇ ਆਵਾਜ਼ ਮਿਆਰ ਵਿੱਚ ਹੋ ਸਕਦੀ ਹੈ ।

( iii ) ਟੀਡੀਐਮਏ ( TDMA ) : ਟਾਈਮ ਡਵੀਜ਼ਨ ਮਲਟੀਪਲ ਐਕਸੈੱਸ ( ਟੀਡੀਐਮਏ ) ਤਕਨੀਕ ਦਾ ਇਸਤੇਮਾਲ ਵਪਾਰਿਕ ਕੰਮਾਂ ਵਾਲੇ ਵਿਅਕਤੀ ਕਰਦੇ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.