ਰੋਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੋਮ ( ਨਾਂ , ਪੁ ) 1 ਸਰੀਰ ਦੇ ਵਾਲ 2 ਸੁਰਾਖ; ਛੇਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰੋਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੋਮ 1 [ ਨਿਪੁ ] ਇਟਲੀ ਦਾ ਇੱਕ ਪ੍ਰਸਿੱਧ ਸ਼ਹਿਰ 2 [ ਨਾਂਪੁ ] ਲੂੰ , ਵਾਲ਼ , ਕੇਸ; ਅੰਗ , ਜੁਜ਼; ਜ਼ੱਰਾ , ਕਣ , ਕਿਣਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰੋਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ROM

ਰੋਮ ਦਾ ਪੂਰਾ ਨਾਂ ਰੀਡ ਓਨਲੀ ਮੈਮਰੀ ( Read Only Memory ) ਹੈ । ਇਹ ਸਿਰਫ਼ ਪੜ੍ਹੀ ਜਾ ਸਕਣ ਵਾਲੀ ਯਾਦਦਾਸ਼ਤ ਹੁੰਦੀ ਹੈ । ਇਸ ਦੀ ਵਰਤੋਂ ਲਿਖਣ ਵਾਲੇ ਕਾਰਜਾਂ ਲਈ ਨਹੀਂ ਕੀਤੀ ਜਾਂਦੀ । ਰੋਮ ਚਿੱਪ ਬਣਾਉਣ ਵੇਲੇ ਅੰਕੜੇ ਤੇ ਹਦਾਇਤਾਂ ( ਪ੍ਰੋਗਰਾਮਾਂ ) ਪਹਿਲਾਂ ਹੀ ਸਥਾਈ ਤੌਰ ' ਤੇ ਸਟੋਰ ਕੀਤੇ ਜਾਂਦੇ ਹਨ । ਕੁਝ ਵਿਸ਼ੇਸ਼ ਹਾਲਤਾਂ ਤੋਂ ਬਿਨਾਂ ਇਸ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਬਦਲਣਾ ਅਸੰਭਵ ਹੈ । ਬਿਜਲੀ ਚਲੀ ਜਾਣ ਦਾ ਰੋਮ ਉੱਤੇ ਕੋਈ ਅਸਰ ਨਹੀਂ ਹੁੰਦਾ । ਇਸ ਕਾਰਨ ਇਸ ਨੂੰ ਨਾਨ-ਵੋਲੇਟਾਈਲ ( Non Volatile ) ਮੈਮਰੀ ਕਿਹਾ ਜਾਂਦਾ ਹੈ । ਰੋਮ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ :

( i ) ਪੀਰੋਮ ( PROM )

( ii ) ਈਪੀਰੋਮ ( EPROM )

( iii ) ਈਈਪੀਰੋਮ ( EEPROM )

( iv ) ਯੂਵੀਈਪੀਰੋਮ ( UVEPROM )

ਪੀਰੋਮ ਨੂੰ ਪ੍ਰੋਗਰਾਮੇਬਲ ਰੋਮ ਕਿਹਾ ਜਾਂਦਾ ਹੈ । ਇਸ ਵਿੱਚ ਵਰਤੋਂਕਾਰ ( User ) ਪ੍ਰੋਗਰਾਮਿੰਗ ਕਰ ਸਕਦਾ ਹੈ । ਅਜਿਹਾ ਸਿਰਫ਼ ਇੱਕ ਵਾਰ ਹੀ ਕੀਤਾ ਜਾ ਸਕਦਾ ਹੈ । ਇਸ ਮੈਮਰੀ ਵਿੱਚ ਪ੍ਰੋਗਰਾਮਿੰਗ ਇੱਕ ਵਿਸ਼ੇਸ਼ ਕਿਸਮ ਦੇ ਯੰਤਰ ਰਾਹੀਂ ਕੀਤੀ ਜਾਂਦੀ ਹੈ ਜਿਸ ਨੂੰ ਪੀਰੋਮ ਪ੍ਰੋਗਰਾਮਰ ਕਿਹਾ ਜਾਂਦਾ ਹੈ ।

ਈਪੀ ਰੋਮ ਦਾ ਅਰਥ ਹੈ- ਈਰੇਜ਼ਏਬਲ ਪ੍ਰੋਗਰਾਮੇਬਲ ( Erasable Programmable ) ਰੋਮ । ਇਸ ਕਿਸਮ ਦੀ ਮੈਮਰੀ ਨੂੰ ਅਲਟਰਾ ਵਾਇਲਟ ਵਿਕਰਨਾਂ ਦੇ ਜ਼ਰੀਏ ਵਾਰ-ਵਾਰ ਇਰੇਜ਼ ਅਰਥਾਤ ਸਾਫ਼ ਕੀਤਾ ਜਾ ਸਕਦਾ ਹੈ । ਰੋਮ ਦੀ ਇਸ ਕਿਸਮ ਵਿੱਚ ਹਰ ਵਾਰ ਨਵੀਂ ਪ੍ਰੋਗਰਾਮਿੰਗ ਕੀਤੀ ਜਾ ਸਕਦੀ ਹੈ ।

ਈਈਪੀ ਰੋਮ ਦਾ ਪੂਰਾ ਨਾਂ ਹੈ- ਇਲੈਕਟ੍ਰੀਕਲੀ ਇਰੇਜ਼ਏਬਲ ਪ੍ਰੋਗਰਾਮੇਬਲ ( Electrically Erasable Programmable ) ਰੋਮ । ਇਸ ਪ੍ਰਕਾਰ ਦੀ ਮੈਮਰੀ ਨੂੰ ਬਿਜਲਈ ਤਰੰਗਾਂ ਰਾਹੀਂ ਇਰੇਜ ਕੀਤਾ ( ਮਿਟਾਇਆ ) ਅਤੇ ਦੁਬਾਰਾ ਲਿਖਿਆ ਜਾ ਸਕਦਾ ਹੈ ।

ਯੂਵੀਈਪੀਰੋਮ ਦਾ ਪੂਰਾ ਨਾਮ ਅਲਟਰਾ ਵਾਇਲਟ ਇਰੇਜ਼ਏਬਲ ਪ੍ਰੋਗਰਾਮੇਬਲ ( Ultra Violet Erasable Programmable ) ਰੋਮ ਹੈ । ਇਸ ਪ੍ਰਕਾਰ ਦੀ ਮੈਮਰੀ ਨੂੰ ਅਲਟਰਾ ਵਾਇਲਟ ਤਰੰਗਾਂ ਰਾਹੀਂ ਮਿਟਾਇਆ ਜਾ ਸਕਦਾ ਹੈ ਤੇ ਇਸ ਉੱਪਰ ਦੁਬਾਰਾ ਵੀ ਲਿਖਿਆ ਜਾ ਸਕਦਾ ਹੈ ।

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰੈਮ ਅਤੇ ਰੋਮ ਕੰਪਿਊਟਰ ਦੇ ਅਜਿਹੇ ਮਹੱਤਵਪੂਰਨ ਖੇਤਰ ਹਨ ਜਿਨ੍ਹਾਂ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਰੋਮ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ROM

ਰੋਮ ਦਾ ਪੂਰਾ ਨਾਮ ਹੈ- ਰੀਡ ਓਨਲੀ ਮੈਮਰੀ । ਇਸ ਵਿੱਚ ਸਟੋਰ ਕੀਤੇ ਪ੍ਰੋਗਰਾਮਾਂ ਨੂੰ ਮਿਟਾਇਆ ਨਹੀਂ ਜਾ ਸਕਦਾ ਤੇ ਨਾ ਹੀ ਇਸ ' ਤੇ ਨਵਾਂ ਲਿਖਿਆ ਜਾ ਸਕਦਾ ਹੈ । ਰੈਮ ( RAM ) ਦੀ ਤਰ੍ਹਾਂ ਬਿਜਲੀ ਚਲੀ ਜਾਣ ਉਪਰੰਤ ਇਸ ਵਿੱਚ ਪਏ ਅੰਕੜੇ ਨਸ਼ਟ ਨਹੀਂ ਹੁੰਦੇ । ਇਸੇ ਕਾਰਨ ਇਸ ਨੂੰ ਨੌਨ-ਵੋਲੇਟਾਈਲ ਮੈਮਰੀ ਕਿਹਾ ਜਾਂਦਾ ਹੈ । ਆਮ ਤੌਰ ' ਤੇ ਇਸ ਉੱਤੇ ਬੂਟ ਸਟ੍ਰੈਪ ਲੋਡਰ ( ਜਿਹੜਾ ਕੰਪਿਊਟਰ ਨੂੰ ਬੂਟ ਕਰਨ ਦੀ ਪ੍ਰਵਾਨਗੀ ਦਿੰਦਾ ਹੈ ) ਨੂੰ ਸਟੋਰ ਕੀਤਾ ਜਾਂਦਾ ਹੈ । ਇੱਥੇ ਇਹ ਦੱਸਣਯੋਗ ਹੈ ਕਿ ਕਿਸੇ ਖ਼ਾਸ ਹਾਲਤਾਂ ਵਿੱਚ ਇਸ ਵਿੱਚ ਪਏ ਅੰਕੜਿਆਂ ਨੂੰ ਮਿਟਾ ਕੇ ਨਵੇਂ ਪ੍ਰੋਗਰਾਮ ਭਰੇ ਜਾ ਸਕਦੇ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.