ਰੋਹਤਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰੋਹਤਕ ( ਨਗਰ ) : ਹਰਿਆਣਾ ਪ੍ਰਾਂਤ ਦਾ ਇਕ ਜ਼ਿਲ੍ਹਾ ਨਗਰ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਪਧਾਰੇ ਸਨ । ਸਥਾਨਕ ਰਵਾਇਤ ਅਨੁਸਾਰ ਨਗਰ ਦੇ ਸੀਤਲਾ ਦੁਆਰ ਤੋਂ ਬਾਹਰ ਇਕ ਟੋਭੇ ਕੰਢੇ ਦਿੱਲੀ ਨੂੰ ਜਾਂਦਿਆਂ ਗੁਰੂਜੀ ਠਹਿਰੇ ਸਨ । ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਇਕ ਛੋਟਾ ਜਿਹਾ ਗੁਰੂ-ਧਾਮ ਬਣਾਇਆ ਗਿਆ , ਜਿਸ ਦੀ ਸੇਵਾ-ਸੰਭਾਲ ਉਦਾਸੀ ਸੰਤ ਕਰਦੇ ਸਨ । ਸੰਨ 1924 ਈ. ਵਿਚ ਇਸ ਸਥਾਨ ਨੂੰ ਸਥਾਨਕ ਸਿੱਖਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ । ਸੰਨ 1947 ਈ. ਵਿਚ ਪੱਛਮੀ ਪੰਜਾਬ ਤੋਂ ਬੇਘਰ ਹੋਏ ਬਹੁਤ ਸਾਰੇ ਸਿੱਖ ਪਰਿਵਾਰ ਇਸ ਨਗਰ ਵਿਚ ਆ ਵਸੇ ਅਤੇ ਗੁਰਦੁਆਰੇ ਦੀ ਇਮਾਰਤ ਨੂੰ ਨਵੇਂ ਸਿਰਿਓਂ ਬਣਾਇਆ ਗਿਆ ਅਤੇ ਇਸ ਦਾ ਨਾਂ ‘ ਗੁਰਦੁਆਰਾ ਬੰਗਲਾ ਸਾਹਿਬ ’ ਪ੍ਰਚਲਿਤ ਹੋਇਆ । ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ ।

ਇਸ ਨਗਰ ਵਿਚ ਇਕ ‘ ਗੁਰਦੁਆਰਾ ਮਾਈ ਸਾਹਿਬ’ ਵੀ ਹੈ । ਕਹਿੰਦੇ ਹਨ ਕਿ ਇਕ ਮਾਈ ਦੀ ਬੇਨਤੀ’ ਤੇ ਗੁਰੂ ਜੀ ਉਸ ਦੇ ਘਰ ਭੋਜਨ ਕਰਨ ਲਈ ਗਏ । ਗੁਰੂ ਜੀ ਦੇ ਪਧਾਰਨ ਕਾਰਣ ਮਾਈ ਦੇ ਘਰ ਪ੍ਰਤਿ ਲੋਕਾਂ ਦੀ ਸ਼ਰਧਾ ਵਧ ਗਈ । ਬਾਦ ਵਿਚ ਉਥੇ ਇਕ ਛੋਟਾ ਜਿਹਾ ਗੁਰੂ -ਧਾਮ ਉਸਾਰਿਆ ਗਿਆ । ਇਸ ਦੀ ਵਿਵਸਥਾ ਸਥਾਨਕ ਗੁਰਦੁਆਰਾ ਕਮੇਟੀ ਹੀ ਕਰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.