ਲੁਕੋ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Concealment _ ਲੁਕੋ : ਕੋਈ ਅਜਿਹਾ ਤਥ ਜ਼ਾਹਰ ਨਾ ਕਰਨਾ ਜੋ ਕਿਸੇ ਮੁਆਇਦੇ ਦੇ ਕੀਤੇ ਜਾਣ ਤੇ ਅਸਰ ਪਾ ਸਕਦਾ ਹੋਵੇ । ਇਹ ਕੇਵਲ ਉਥੇ ਹੀ ਮੁਆਇਦੇ ਨੂੰ ਸੁੰਨਕਰਣ ਦਾ ਪ੍ਰਭਾਵ ਰਖਦਾ ਹੈ ਜਿਥੇ ਲੁਕੋ ਕਪਟ ਦੀ ਕੋਟੀ ਵਿਚ ਆਉਂਦਾ ਹੋਵੇ ਜਾਂ ਕੋਈ ਗੱਲ ਦਸਣਾ ਜਾਂ ਪਰਗਟ ਕਰਨਾ ਫ਼ਰਜ਼ ਬਣਦਾ ਹੋਵੇ । ਮਿਸਾਲ ਲਈ ਕਿਸੇ ਬੱਚੇ ਦੇ ਜਨਮ ਦਾ ਤੱਥ ਲੁਕੋਣਾ ਅਤੇ ਉਸ ਦੇ ਮਿਰਤਕ ਸਰੀਰ ਦਾ ਨਿਪਟਾਰਾ ਕਰਨਾ । ਕੀ ਉਹ ਬੱਚਾ ਜਨਮ ਤੋਂ ਪਹਿਲਾਂ , ਜਨਮ ਸਮੇਂ ਜਾਂ ਜਨਮ ਤੋਂ ਬਾਦ ਮਰਿਆ ? ਕੋਈ ਔਰਤ ਜੋ ਆਪਣੇ ਗਰਭ ਨੂੰ ਗੁਪਤ ਰਖਦੀ ਹੈ , ਪਰਸੂਤ ਵੇਲੇ ਕਿਸੇ ਦੀ ਸਹਾਇਤਾ ਨਹੀਂ ਲੈਂਦੀ ਅਤੇ ਉਸ ਦਾ ਬੱਚਾ ਮਰਿਆ ਪਾਇਆ ਜਾਂਦਾ ਹੈ ਜਾਂ ਗੁਆਚ ਗਿਆ ਦਸਿਆ ਜਾਂਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.