ਵਰਡ ਆਰਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Art

ਵਰਡ ਆਰਟ ਦੀ ਮਦਦ ਨਾਲ ਟੈਕਸਟ ਨੂੰ ਸੁੰਦਰ ਡਿਜ਼ਾਈਨ ਵਿੱਚ ਬਦਲਿਆ ਜਾ ਸਕਦਾ ਹੈ । ਵਰਡ ਆਰਟ ਲਿਖਤ ਸਮੱਗਰੀ ( ਟੈਕਸਟ ) ਨੂੰ ਚਿੱਤਰ ( Image ) ਵਿੱਚ ਬਦਲ ਦਿੰਦੀ ਹੈ । ਵਰਡ ਆਰਟ ਵਿੱਚ ਪਹਿਲਾਂ ਤੋਂ ਬਣੇ ਹੋਏ ਡਿਜ਼ਾਈਨ ਹੁੰਦੇ ਹਨ । ਇਹਨਾਂ ਡਿਜ਼ਾਈਨਾਂ ਵਿੱਚ ਤੁਸੀਂ ਆਪਣੇ ਟੈਕਸਟ ਨੂੰ ਟਾਈਪ ਕਰਕੇ ਵਰਡ ਆਰਟ ਬਣਾ ਸਕਦੇ ਹੋ ।

ਵਰਡ ਆਰਟ ਭਰਨ ਦੇ ਸਟੈੱਪ :          

1. ਡਰਾਇੰਗ ਟੂਲ ਬਾਰ ਦੇ ਵਰਡ ਆਰਟ ਬਟਨ ਉੱਤੇ ਕਲਿੱਕ ਕਰੋ ।

ਜਾਂ

Insert > Picture > Word Art ਮੀਨੂ ਉੱਤੇ ਕਲਿੱਕ ਕਰੋ ।

ਵੱਖ-ਵੱਖ ਡਿਜ਼ਾਈਨਾਂ ਵਾਲਾ ਬਾਕਸ ਖੁੱਲ੍ਹੇਗਾ ਜਿਸ ਨੂੰ ਵਰਡ ਆਰਟ ਗੈਲਰੀ ਕਿਹਾ ਜਾਂਦਾ ਹੈ ।

2. ਗੈਲਰੀ ਵਿੱਚੋਂ ਲੋੜੀਦੇ ਡਿਜ਼ਾਈਨ ਦੀ ਚੋਣ ਕਰੋ ।

3. OK ਉੱਤੇ ਕਲਿੱਕ ਕਰੋ । Edit WordArt Text ਵਿੰਡੋ ਖੁੱਲ੍ਹੇਗੀ ।

4. ਐਡਿਟ ਵਿੰਡੋ ਵਿੱਚ ਆਪਣਾ ਟੈਕਸਟ ਟਾਈਪ ਕਰੋ ।

5. OK ਉੱਤੇ ਕਲਿੱਕ ਕਰ ਦਿਓ ।

ਤੁਹਾਡੇ ਡਾਕੂਮੈਂਟ ਵਿੱਚ ਵਰਡ ਆਰਟ ਦਾਖ਼ਲ ਹੋ ਜਾਵੇਗੀ ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਰਡ ਆਰਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Art

ਵਰਡ ਪ੍ਰੋਸੈਸਰ ਪ੍ਰੋਗਰਾਮਾਂ ਦੀ ਅਜਿਹੀ ਸੁਵਿਧਾ ਜਿਨ੍ਹਾਂ ਵਿੱਚ ਅੱਖਰਾਂ ( Text ) ਆਦਿ ਨੂੰ ਸਜਾਉਣ ਦੀ ਵਿਵਸਥਾ ਹੁੰਦੀ ਹੈ । ਵਰਡ ਆਰਟ ਗੈਲਰੀ ਵਿੱਚ ਅੱਖਰਾਂ ਆਦਿ ਨੂੰ ਆਕਰਸ਼ਿਤ ਬਣਾਉਣ ਲਈ ਪਹਿਲਾਂ ਤੋਂ ਹੀ ਤਿਆਰ ਕੀਤੇ ਕੁਝ ਨਮੂਨੇ ਹੁੰਦੇ ਹਨ ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.