ਵਰਡ ਪ੍ਰੋਸੈਸਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Processor

ਵਰਡ ਪ੍ਰੋਸੈਸਰ ਇਕ ਪ੍ਰੋਗਰਾਮ ਹੁੰਦਾ ਹੈ । ਇਸ ਵਿੱਚ ਚਿੱਠੀ-ਪੱਤਰ ਆਦਿ ਟਾਈਪ ਕਰਨਾ ਬਹੁਤ ਅਸਾਨ ਹੁੰਦਾ ਹੈ । ਵਰਡ ਪ੍ਰੋਸੈਸਰ ਪ੍ਰੋਗਰਾਮਾਂ ਦੀ ਵਰਤੋਂ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਵਰਡ ਪ੍ਰੋਸੈਸਰ ਵਿੱਚ ਟਾਈਪ ਕੀਤਾ ਹੋਇਆ ਡਾਕੂਮੈਂਟ ਪਹਿਲਾਂ ਮੌਨੀਟਰ ਦੀ ਸਕਰੀਨ ਉੱਤੇ ਨਜ਼ਰ ਆਉਂਦਾ ਹੈ । ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਅਸੀਂ ਇਸ ਨੂੰ ਮੌਨੀਟਰ ਦੀ ਸਕਰੀਨ ਉੱਤੇ ਪੜ੍ਹ ਸਕਦੇ ਹਾਂ , ਗ਼ਲਤੀਆਂ ਠੀਕ ਕਰ ਸਕਦੇ ਹਾਂ ਅਤੇ ਅਲੱਗ-ਅਲੱਗ ਤਰੀਕਿਆਂ ਨਾਲ ਸਜਾ ਕੇ ਆਕਰਸ਼ਿਤ ਬਣਾ ਸਕਦੇ ਹਾਂ । ਇਸ ਪ੍ਰਕਾਰ ਤਿਆਰ ਕੀਤੇ ਡਾਕੂਮੈਂਟ ਨੂੰ ਭਵਿੱਖ ਵਿੱਚ ਵਰਤਣ ਲਈ ਸੇਵ ( Save ) ਵੀ ਕੀਤਾ ਜਾ ਸਕਦਾ ਹੈ । ਐਮਐਸ ਵਰਡ , ਵਰਡ ਪੈਡ , ਵਰਡ ਪ੍ਰੋਫੈਕਟ , ਪੇਜ਼ ਮੇਕਰ , ਕੁਆਰਕ ਐਕਸ-ਪ੍ਰੈੱਸ ਆਦਿ ਵਰਡ ਪ੍ਰੋਸੈਸਿੰਗ ਸਾਫਟਵੇਅਰ ਦੀਆਂ ਮਹੱਤਵਪੂਰਨ ਉਦਾਹਰਣਾਂ ਹਨ । ਵਰਡ ਪ੍ਰੋਸੈਸਰਾਂ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਾਰਨ ਇਹ ਬਹੁਤ ਜ਼ਿਆਦਾ ਲੋਕਪ੍ਰਿਆ ਹੋ ਗਏ ਹਨ । ਆਓ ਵਰਡ ਪ੍ਰੋਸੈਸਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੀਏ :

ਵਰਡ ਪ੍ਰੋਸੈਸਰ ਦੀਆਂ ਵਿਸ਼ੇਸ਼ਤਾਵਾਂ ( Charactristics )

ਵਰਡ ਪ੍ਰੋਸੈਸਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ :

1. ਇਸ ਵਿੱਚ ਡਾਕੂਮੈਂਟ ਟਾਈਪ ਕੀਤਾ ਜਾ ਸਕਦਾ ਹੈ ।

2. ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਮੌਨੀਟਰ ਦੀ ਸਕਰੀਨ ਉੱਤੇ ਪੜ੍ਹਿਆ ਜਾ ਸਕਦਾ ਹੈ ਅਤੇ ਠੀਕ ਵੀ ਕੀਤਾ ਜਾ ਸਕਦਾ ਹੈ ।

3. ਇਕ ਵਾਰ ਟਾਈਪ ਕੀਤੇ ਗਏ ਡਾਕੂਮੈਂਟ ਦੀਆਂ ਇੱਕ ਤੋਂ ਵੱਧ ਕਾਪੀਆਂ ਪ੍ਰਿੰਟ ਕਰਵਾਈਆਂ ਜਾ ਸਕਦੀਆਂ ਹਨ ।

4. ਡਾਕੂਮੈਂਟ ਨੂੰ ਭਵਿੱਖ ਵਿੱਚ ਵਰਤਣ ਲਈ ਸੇਵ ਕੀਤਾ ਜਾ ਸਕਦਾ ਹੈ ।

5. ਡਾਕੂਮੈਂਟ ਦੀ ਐਡਿਟਿੰਗ ਅਤੇ ਫਾਰਮੈਟਿੰਗ ਕੀਤੀ ਜਾ ਸਕਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਰਡ ਪ੍ਰੋਸੈਸਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Processor

ਇਹ ਇਕ ਅਜਿਹਾ ਐਪਲੀਕੇਸ਼ਨ ਪ੍ਰੋਗਰਾਮ ਹੈ ਜੋ ਟੈਕਸਟ ਦਸਤਾਵੇਜਾਂ ਦਾ ਪ੍ਰਬੰਧ ਕਰਦਾ ਹੈ । ਇਕ ਚੰਗੇ ਮਿਆਰ ਵਾਲੇ ਵਰਡ ਪ੍ਰੋਸੈਸਰ ਵਿੱਚ ਅੰਕੜੇ/ਪਾਠ ਆਦਿ ਨੂੰ ਦਾਖ਼ਲ ਕਰਨ , ਸੰਪਾਦਨਾ ਕਰਨ , ਸਜਾਉਣ ( ਫਾਰਮੈਟ ਕਰਨ ) , ਥਾਂ-ਬਦਲੀ ਕਰਨ ਅਤੇ ਮਿਟਾਉਣ ਆਦਿ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ । ਮਾਈਕਰੋਸਾਫਟ ਵਰਡ , ਪੇਜ ਮੇਕਰ ਆਦਿ ਵਰਡ ਪ੍ਰੋਸੈਸਰਾਂ ਦੀਆਂ ਮਹੱਤਵਪੂਰਨ ਉਦਾਹਰਨਾਂ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.