ਵਾਈ਼ਐਮ਼ਸੀ਼ਏ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Y.M.C.A ਵਾਈ਼ਐਮ਼ਸੀ਼ਏ : ਯੰਗ ਮੈਨੱਜ਼ ਕ੍ਰਿਸ਼ਚਨ ਐਸੋਸੀਏਸ਼ਨ ( ਵਾਈ਼ਐਮ਼ਸੀ ) , ਵਾਈ ਐਮ ਸੀ ਏ ਦੇ ਵਿਸ਼ਵ ਗਠਜੋੜ ਰਾਹੀਂ 125 ਰਾਜਸੀ ਫ਼ੈਡਰੇਸ਼ਨਾਂ ਨਾਲ ਸਬੰਧਤ 45 ਮਿਲੀਅਨ ਨਾਲੋਂ ਅਧਿਕ ਮੈਂਬਰਾਂ ਦੀ ਵਿਸ਼ਵ-ਵਿਆਪੀ ਲਹਿਰ ਹੈ । ਇਸ ਦੀ ਨੀਂਹ ਲੰਦਨ , ਇੰਗਲੈਂਡ ਵਿਚ ਸਰ ਜਾਰਜ ਵਿਲੀਅਮਜ਼ ਨੇ 6 ਜੂਨ , 1844 ਨੂੰ ਰੱਖੀ ਸੀ । ਇਸ ਸੰਗਠਨ ਦਾ ਟੀਚਾ ਈਸਾਈ ਸਿਧਾਂਤਾਂ ਨੂੰ ਅਮਲੀ ਰੂਪ ਦੇਣਾ ਸੀ ਅਤੇ ਇਹ ਕਾਰਜ ਸਵਸਥ ਭਾਵਨਾ , ਮਨ ਅਤੇ ਸਰੀਰ ਦੇ ਵਿਕਾਸ ਦੁਆਰਾ ਪੂਰਾ ਕਰਨਾ ਸੀ । ਵਾਈ ਐਮ ਸੀ ਏ ਸੰਘਾਤਮਕ ਸੰਗਠਨ ਹੈ ਜੋ ਸਵੈ-ਇਛੁੱਕ ਮੇਲ ਮਿਲਾਪ ਦੁਆਰਾ ਸਥਾਨਕ ਅਤੇ ਰਾਜਸੀ ਸੰਗਠਨਾਂ ਦੇ ਰੂਪ ਵਿਚ ਸਥਾਪਤ ਹੋਇਆ ਹੈ । ਅੱਜ ਕਲ ਵਾਈ਼ਐਮ਼ਸੀ਼ਏ ਬਿਨਾਂ ਕਿਸੇ ਧਰਮ , ਸਮਾਜਿਕ ਵਰਗ , ਉਮਰ ਜਾਂ ਲਿੰਗ ਦੇ ਭੇਦ ਭਾਵ ਦੇ ਸਭ ਲਈ ਖੁਲ੍ਹੇ ਹਨ । ਵਾਈ ਐਮ ਸੀ ਏ ਦੇ ਵਿਸ਼ਵ ਗਠਜੋੜ ਦਾ ਹੈਡਕੁਆਰਟਰ ਜੈਨੇਵਾ , ਸਵਿਟਜ਼ਰਲੈਂਡ ਵਿਚ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.