ਵਿਰੋਧੀ ਧਿਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Opposit Party_ਵਿਰੋਧੀ ਧਿਰ: ਕਿਸੇ ਦਾਵੇ ਜਾਂ ਕਾਰਵਾਈ ਵਿਚ ਧਿਰਾਂ ਦੇ ਵਿਰੋਧੀ ਹੋਣ ਲਈ ਇਹ ਜ਼ਰੂਰੀ ਨਹੀਂ ਕਿ ਇਕ ਧਿਰ ਮੁੱਦਈ ਹੋਵੇ ਅਤੇ ਦੂਜੀ ਮੁਦਾਲਾ ਹੋਵੇ। ਦੋਵੇਂ ਧਿਰਾਂ ਮੁਦਾਲਾ ਹੁੰਦੇ ਹੋਏ ਵੀ ਆਪਸ ਵਿਚ ਵਿਰੋਧੀ ਧਿਰਾਂ ਹੋ ਸਕਦੀਆਂ ਹਨ। ਉਸ ਸੂਰਤ ਵਿਚ ਇਕ ਧਿਰ ਦੂਜੀ ਦੇ ਵਿਰੁਧ ਚਾਰਾਜੋਈ ਕਰ ਸਕਦੀ ਹੈ। ਪਰ ਉਨ੍ਹਾਂ ਦੇ ਵਿਰੋਧੀ ਧਿਰਾਂ ਹੋਣ ਲਈ ਜ਼ਰੂਰੀ ਹੈ ਕਿ ਤਨਕੀਹਾਂ ਤੈਅ ਕਰਨ ਦੀ ਸਟੇਜ ਤੇ ਜਾਂ ਉਸ ਤੋਂ ਪਿਛੋਂ ਅੰਤਮ ਹੁਕਮ ਦਿੱਤੇ ਜਾਣ ਜਾਂ ਨਿਰਣਾ ਪਾਸ ਕੀਤੇ ਜਾਣ ਤੋਂ ਪਹਿਲਾਂ , ਉਨ੍ਹਾਂ ਵਿਚਕਾਰ ਕੋਈ ਮੁੱਦਾ ਖੜ੍ਹਾ ਹੋ ਗਿਆ ਹੋਵੇ। ( ਗੋਪਾਲਦਾਸ ਮੋਦੀ ਬਨਾਮ ਹੰਸ ਰਾਜ-ਏ ਆਈ ਆਰ 1932 ਕਲਕੱਤਾ 72)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First