ਵੀਅਤਨਾਮ ਯੁੱਧ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Vietnam War ਵੀਅਤਨਾਮ ਯੁੱਧ: ਵੀਅਤਨਾਮ ਯੁੱਧ ਇਕ ਸਰਦ ਯੁੱਧ ਸੈਨਿਕ ਵਿਵਾਦ ਸੀ ਜੋ ਪਹਿਲੀ ਨਵੰਬਰ, 1955 ਤੋਂ ਲੈ ਕੇ 15 ਮਈ, 1975 ਤਕ ਵੀਅਤਨਾਮ, ਲਾਊਸ ਅਤੇ ਕੰਬੋਡੀਆ ਵਿਚ ਚਲਦਾ ਰਿਹਾ ਜਦੋਂ ਮਾਬਾਗਿਊਜ਼ ਘਟਨਾ ਹੋਈ ਅਤੇ 30 ਅਪ੍ਰੈਲ, 1975 ਨੂੰ ਸਾਇਸਾਓ ਦੀ ਹਰ ਤੋਂ ਦੋ ਸਪਤਾਹ ਬਾਅਦ ਹੀ ਇਹ ਯੁੱਧ ਸਮਾਪਤ ਹੋਇਆ। ਕੰਬੋਡੀਆ ਵਿਚ ਖਗੇਰ ਹਾਊਸ ਸਰਕਾਰ ਨਾਲ ਸਬੰਧਤ ਮਾਇਆਗੂਏਜ਼ ਘਟਨਾ ਵੀਅਤਨਾਮ ਵਿਚ ਯੂ.ਐਸ. ਸ਼ਮੂਲੀਅਤ ਦੀ ਅੰਤਿਮ ਸਰਕਾਰੀ ਲੜਾਈ ਸੀ। ਇਹ ਯੁੱਧ ਪਹਿਲੇ ਇੰਡੋ-ਚਾਈਨਾ ਯੁੱਧ ਤੋਂ ਬਾਅਦ ਹੋਇਆਅਤੇ ਇਹ ਕਮਿਊਨਿਸਟ ਇਤਿਹਾਦੀਆਂ ਦੀ ਹਮਾਇਤ ਨਾਲ ਉੱਤਰੀ ਵੀਅਤਨਾਮ ਅਤੇ ਯੂ.ਐਸ. ਤੇ ਹੋਰ ਕਮਿਊਨਿਸਟ-ਵਿਰੋਧੀ ਰਾਸ਼ਟਰਾਂ ਦੀ ਹਮਾਇਤ ਨਾਲ ਦੱਖਣੀ ਵੀਅਤਨਾਮ ਵਿਚਕਾਰ ਹੋਇਆ।
ਯੂ.ਐਸ.ਯੁੱਧ ਵਿਚ ਆਪਣੀ ਸਬੰਧਤਾ ਨੂੰ ਕਮਿਊਨਿਸਟਾਂ ਦੁਆਰਾ ਦੱਖਣੀ ਵੀਅਤਨਾਮ ਤੇ ਕਬਜ਼ਾ ਕਰਨ ਨੂੰ ਰੋਕਣ ਦੇ ਢੰਗ ਅਤੇ ਉਨ੍ਹਾਂ ਨੂੰ ਘੇਰਨ ਦੀ ਵਿਸਤ੍ਰਿਤ ਜੁਗਤ ਦੇ ਇਕ ਭਾਗ ਵਜੋਂ ਸਮਝਦਾ ਸੀ। ਉੱਤਰੀ ਵੀਅਤਨਾਮੀ ਸਰਕਾਰ ਇਸ ਨੂੰ ਉਪਨਿਵੇਸ਼ੀ ਜੰਗ ਸਮਝਦੀ ਸੀ, ਜੋ ਆਰੰਭ ਯੂ.ਐਸ. ਦੀ ਸਹਾਇਤਾ ਨਾਲ ਫ਼ਰਾਂਸ ਵਿਰੁੱਧ ਲੜੀ ਗਈ ਅਤੇ ਬਾਅਦ ਵਿਚ ਦੱਖਣੀ ਵੀਅਤਨਾਮ ਦੇ ਵਿਰੁੱਧ ਜਿਸਨੂੰ ਇਹ ਯੂ.ਐਸ. ਦਾ ਕਠਪੁੱਤਲੀ ਰਾਜ ਸਮਝਦਾ ਸੀ। ਯੂ.ਐਸ. ਸੈਨਿਕ ਸਲਾਹਕਾਰ 1950 ਵਿਚ ਆਉਂਦੇ ਸ਼ੁਰੂ ਹੋਏ, 1960 ਦੇ ਦਹਾਕੇ ਵਿਚ ਯੂ.ਐਸ. ਦੀ ਸ਼ਮੂਲੀਅਤ ਵਿਚ ਵਾਧਾ ਹੋਇਆ ਜਦੋਂ ਯੂ.ਐਸ. ਦੀਆਂ ਫ਼ੌਜਾਂ 1961 ਵਿਚ ਤਿੰਨ ਗੁਣਾਂ ਹੋ ਗਈਆਂ ਅਤੇ 1962 ਵਿਚ ਫਿਰ ਤਿੰਨ-ਗੁਣਾਂ ਹੋ ਗਈਆਂ। ਯੂ.ਐਸ. ਦੇ ਲੜਾਕੂ ਯੂਨਿਟ 1965 ਦੇ ਆਰੰਭ ਵਿਚ ਭੇਜੇ ਗਈ। ਲਾਊਸ ਅਤੇ ਕੰਬੋਡੀਆ ਨਾਲ ਲਗਦੀਆਂ ਸਰਹੱਦਾਂ ਤੇ ਭਾਰੀ ਬੰਬਾਰੀ ਕੀਤੀ ਗਈ। ਟੇਟ ਯੁੱਧ ਸਮੇਂ ਯੂ.ਐਸ. ਦੀ ਥਲ ਸੈਨਾ ਨੂੰ ਵੀਅਤਨਾਮੀਕਰਣ ਦੀ ਨੀਤੀ ਦੇ ਭਾਗ ਵਜੋਂ ਵਾਪਸ ਬੁਲਾ ਲਿਆ ਗਿਆ। ਜਨਵਰੀ, 1973 ਵਿਚ ਪੈਰਿਸ ਸ਼ਾਂਤੀ ਸਮਝੋਤੇ ਦੇ ਸਾਰੀਆਂ ਧਿਰਾਂ ਦੇ ਹਸਤਾਖ਼ਰ ਕਰਨ ਦੇ ਬਾਵਜੂਦ ਵੀ ਲੜਾਈ ਜਾਰੀ ਸੀ। ਯੂ.ਐਸ. ਕਾਂਗਰਸ ਦੁਆਰਾ ਪਾਸ ਕੀਤੀ ਕੇਸ-ਚਰਚ ਤਰਮੀਮ 15 ਅਗਸਤ, 1973 ਤੋਂ ਬਾਅਦ ਅਮਰੀਕੀ ਫੌਜਾਂ ਦੀ ਵਰਤੋਂ ਦੀ ਉਦੋਂ ਦਾ ਮਨਾਹੀ ਕਰ ਦਿੱਤੀ ਜਦੋਂ ਤਕ ਪ੍ਰੈਜ਼ੀਡੈਂਟ ਕਾਂਗਰਸ ਦੀ ਅਗੇਤਰੀ ਪਰਵ ਲਈ ਪ੍ਰਾਪਤ ਨਹੀਂ ਕਰਦਾ। ਅਪ੍ਰੈਲ, 1975 ਵਿਚ ਉਤੱਰੀ ਵੀਅਤਨਾਮੀ ਫ਼ੌਜਾਂ ਦੇ ਸਾਇਗਾਊ ਤੇ ਕਬਜਾ਼ ਕਰਨ ਤੋਂ ਬਾਅਦ ਵੀਅਤਨਾਮ ਯੁੱਧ ਸਮਾਪਤ ਹੋਇਆ। ਅਗਲੇ ਸਾਲ ਉੱਤਰੀ ਅਤੇ ਦੱਖਣੀ ਵੀਅਤਨਾਮ ਫਿਰ ਇਕ ਹੋ ਗਏ।
ਵੀਅਤਨਾਮ ਦੀ ਜੰਗ ਵਿਚ ਭਾਰਤੀ ਜਾਨੀ ਨੁਕਸਾਨ ਹੋਇਆ। ਇਸ ਵਿਚ 3 ਤੋਂ 4 ਮਿਲੀਅਨ ਦੋਂਵੇਂ ਪਾਸਿਆਂ ਦੇ ਵੀਅਤਨਾਮੀ, 1.5 ਤੋਂ 2 ਮਿਲੀਅਨ ਦਜੋਂ ਪਾਸਿਆਂ ਦੋਵੇਂ ਪਾਸਿਆਂ ਦੇ ਵੀਅਤਨਾਮ, 1.5 ਤੋਂ 2 ਮਿਲੀਅਨ ਵਿਚਕਾਰ ਲਾਊਸ-ਵਾਦੀ ਅਤੇ ਕੰਬੋਡੀਅਤਵਾਦੀ, 1.5 ਤੋਂ 2 ਮਿਲੀਅਨ ਲਾਊਸ-ਪਾਵੀ ਅਤੇ ਕੰਬੋਡੀਅਨ ਅਤੇ 58159 ਯੂ.ਐਸ.ਸੈਨਿਕ ਮਾਰੇ ਗਏ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First