ਵੈੱਬਸਾਈਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Website

ਕਿਸੇ ਇਕ ਵਿਸ਼ੇ ਦੇ ਸਬੰਧ ਵਿੱਚ ਵੱਖ-ਵੱਖ ਵੈੱਬ ਪੰਨਿਆਂ ਦੇ ਸੰਗ੍ਰਹਿ ਨੂੰ ਵੈੱਬਸਾਈਟ ਕਿਹਾ ਜਾਂਦਾ ਹੈ । ਵੈੱਬ ਪੰਨਿਆਂ ਨੂੰ ਐਚਟੀਐਮਐਲ , ਫਰੰਟ ਪੇਜ ਆਦਿ ਪ੍ਰੋਗਰਾਮਾਂ ਵਿੱਚ ਤਿਆਰ ਕੀਤਾ ਜਾਂਦਾ ਹੈ । ਵੈੱਬ ਦਸਤਾਵੇਜ਼ਾਂ ਨੂੰ ਕੰਪਿਊਟਰ ਉੱਤੇ ਖੋਲ੍ਹਣ ਲਈ ਇੰਟਰਨੈੱਟ ਐਕਸਪਲੋਰਰ ( ਜਾਂ ਕਿਸੇ ਹੋਰ ) ਵੈੱਬ ਬਰਾਊਜ਼ਰ ਦੀ ਲੋੜ ਪੈਂਦੀ ਹੈ । ਵੈੱਬਸਾਈਟ ਇੰਟਰਨੈੱਟ ਰਾਹੀਂ ਪ੍ਰਦਾਨ ਕਰਵਾਈ ਜਾਣ ਵਾਲੀ ਇਕ ਮਹੱਤਵਪੂਰਨ ਸੁਵਿਧਾ ਹੈ । ਵੈੱਬ ਸਾਈਟਾਂ ਗਿਆਨ-ਵਿਗਿਆਨ , ਸਿੱਖਿਆ , ਕੈਰੀਅਰ , ਖੇਡਾਂ , ਮਨੋਰੰਜਨ ਆਦਿ ਖੇਤਰਾਂ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.