ਸ਼ਾਮਲ ਹੋਣਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Include _ ਸ਼ਾਮਲ ਹੋਣਾ :             ਰੀਜਨਲ ਡਾਇਰੈਕਟਰ , ਕਰਮਚਾਰੀ ਰਾਜ ਬੀਮਾ ਕਾਰਪੋਰੇਸ਼ਨ ਬਨਾਮ ਹਾਈ ਲੈਂਡ ਕਾਫ਼ੀ ਵਰਕਸ ਆਫ਼ ਪੀ ਐਫ਼ ਐਕਸ ਸਾਲਦਾਨ੍ਹਾ ਐਂਡ ਸੰਨਜ਼ ( ਏ ਆਈ ਆਰ 1992 ਐਸ ਸੀ 129 ) ਅਨੁਸਾਰ ਪ੍ਰਵਿਧਾਨਕ ਪਰਿਭਾਸ਼ਾ ਵਿਚ ‘ ਸ਼ਾਮਲ’ ਸ਼ਬਦ ਦੀ ਵਰਤੋਂ ਆਮ ਤੌਰ ਤੇ ਉਸ ਤੋਂ ਪਹਿਲਾਂ ਆਉਂਦੇ ਸ਼ਬਦਾਂ ਦੇ ਅਰਥਾਂ ਵਿਚ ਵਿਸਤਾਰ ਲਿਆਉਣ ਲਈ ਕੀਤੀ ਜਾਂਦੀ ਹੈ ਅਤੇ ਇਸ ਨਾਲ ਅਰਥਾਂ ਦਾ ਦਾਇਰਾ ਵਿਸ਼ਾਲ ਹੁੰਦਾ ਹੈ ਨ ਕਿ ਸੰਕੁਚਿਤ ।

            ਉੱਤਰ ਪ੍ਰਦੇਸ਼ ਰਾਜ ਬਨਾਮ ਰਾਜਾ ਅਨੰਦ ਬ੍ਰਹਮਾਸ਼ਾਹ ( ਏ ਆਈ ਆਰ 1967 ਐਸ ਸੀ 661 ) ਅਨੁਸਾਰ ਕਈ ਵਾਰੀ ਇਸ ਸ਼ਬਦ ਦੀ ਵਰਤੋਂ ਕਿਸੇ ਸੰਕਲਪ ਨੂੰ ਸਪਸ਼ਟ ਕਰਨ ਜਾਂ ਵਿਆਖਿਆਾ ਕਰਨ ਲਈ ਵੀ ਕੀਤੀ ਜਾਂਦੀ ਹੈ । ਅਨੁਛੇਦ 31ੳ ( 2 ) ਵਿਚ ਸੰਪਦਾ ‘ ਪਦ ’ ਦੀ ਵਿਆਖਿਆ ਕਰਨ ਲਈ ਕੀਤੀ ਗਈ ਹੈ ਅਤੇ ਅਨੁਛੇਦ 31ੳ ( 2 ) ਦੇ ਹੇਠਾਂ ( 1 ) , ( 2 ) ਅਤੇ ( 3 ) ਵਿਚ ਦਸਿਆ ਗਿਆ ਹੈ ਕਿ ਸੰਪਦਾ ਵਿਚ ਕਿਸ ਕਿਸ ਕਿਸਮ ਦੀ ਭੋਂਂ ਸ਼ਾਮਲ ਹੋਵੇਗੀ ।

            ਇਹ ਸ਼ਬਦ ਆਮ ਤੌਰ ਤੇ ਅਰਥ ਨਿਰਨਾ ਜਾਂ ਪਰਿਭਾਸ਼ਾ ਖੰਡ ਵਿਚ ਵਰਤਿਆ ਜਾਂਦਾ ਹੈ । ਇਸ ਦੀ ਵਰਤੋਂ ਉਥੇ ਕੀਤੀ ਜਾਂਦੀ ਹੈ ਜਿਥੇ ਪ੍ਰਵਿਧਾਨ ਦੀ ਬਾਡੀ ਵਿਚ ਵਰਤੇ ਗਏ ਸ਼ਬਦਾਂ ਅਤੇ ਵਾਕੰਸ਼ਾਂ ਦੇ ਸਾਧਾਰਨ ਅਰਥਾਂ ਵਿਚ ਵਿਸਤਾਰ ਲਿਆਉਣਾ ਹੋਵੇ । ਪਰਿਭਾਸ਼ਤ ਸ਼ਬਦ ਵਿਚ ਉਹ ਅਰਥ ਤਾਂ ਪਹਿਲਾਂ ਹੀ ਹੁੰਦੇ ਹਨ ਜੋ ਕੁਦਰਤੀ ਤੌਰ ਤੇ ਉਸ ਦੇ ਨਾਲ ਜੁੜੇ ਹੁੰਦੇ ਹਨ , ਪਰ ਇਸ ਸ਼ਬਦ ਦੀ ਵਰਤੋਂ ਨਾਲ ਉਹ ਅਰਥ ਵੀ ਉਸ ਸ਼ਬਦ ਜਾਂ ਵਾਕੰਸ਼ ਨਾਲ ਜੁੜ ਜਾਂਦੇ ਹਨ ਜੋ ਪਰਿਭਾਸ਼ਾ ਖੰਡ ਵਿਚ ਦਸੇ ਗਏ ਹੋਣ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.