ਸ਼ਾਮਲ ਹੋਣਾ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Include_ਸ਼ਾਮਲ ਹੋਣਾ:       ਰੀਜਨਲ ਡਾਇਰੈਕਟਰ , ਕਰਮਚਾਰੀ ਰਾਜ  ਬੀਮਾ  ਕਾਰਪੋਰੇਸ਼ਨ  ਬਨਾਮ ਹਾਈ ਲੈਂਡ  ਕਾਫ਼ੀ  ਵਰਕਸ ਆਫ਼ ਪੀ ਐਫ਼ ਐਕਸ ਸਾਲਦਾਨ੍ਹਾ ਐਂਡ ਸੰਨਜ਼ (ਏ ਆਈ ਆਰ  1992 ਐਸ ਸੀ  129) ਅਨੁਸਾਰ ਪ੍ਰਵਿਧਾਨਕ ਪਰਿਭਾਸ਼ਾ  ਵਿਚ ‘ਸ਼ਾਮਲ’ ਸ਼ਬਦ  ਦੀ ਵਰਤੋਂ  ਆਮ  ਤੌਰ  ਤੇ ਉਸ ਤੋਂ ਪਹਿਲਾਂ  ਆਉਂਦੇ ਸ਼ਬਦਾਂ ਦੇ ਅਰਥਾਂ ਵਿਚ ਵਿਸਤਾਰ ਲਿਆਉਣ ਲਈ  ਕੀਤੀ ਜਾਂਦੀ ਹੈ ਅਤੇ  ਇਸ ਨਾਲ  ਅਰਥਾਂ ਦਾ ਦਾਇਰਾ ਵਿਸ਼ਾਲ  ਹੁੰਦਾ  ਹੈ ਨ ਕਿ ਸੰਕੁਚਿਤ।
	       ਉੱਤਰ  ਪ੍ਰਦੇਸ਼ ਰਾਜ ਬਨਾਮ ਰਾਜਾ  ਅਨੰਦ  ਬ੍ਰਹਮਾਸ਼ਾਹ (ਏ ਆਈ ਆਰ 1967 ਐਸ ਸੀ 661) ਅਨੁਸਾਰ ਕਈ  ਵਾਰੀ ਇਸ ਸ਼ਬਦ ਦੀ ਵਰਤੋਂ ਕਿਸੇ ਸੰਕਲਪ  ਨੂੰ ਸਪਸ਼ਟ ਕਰਨ ਜਾਂ ਵਿਆਖਿਆਾ ਕਰਨ ਲਈ ਵੀ ਕੀਤੀ ਜਾਂਦੀ ਹੈ। ਅਨੁਛੇਦ 31ੳ(2) ਵਿਚ ਸੰਪਦਾ ‘ਪਦ ’ ਦੀ ਵਿਆਖਿਆ ਕਰਨ ਲਈ ਕੀਤੀ ਗਈ  ਹੈ ਅਤੇ ਅਨੁਛੇਦ 31ੳ(2) ਦੇ ਹੇਠਾਂ (1), (2) ਅਤੇ (3) ਵਿਚ ਦਸਿਆ ਗਿਆ ਹੈ ਕਿ ਸੰਪਦਾ ਵਿਚ ਕਿਸ ਕਿਸ ਕਿਸਮ ਦੀ ਭੋਂਂ  ਸ਼ਾਮਲ ਹੋਵੇਗੀ।
	       ਇਹ ਸ਼ਬਦ ਆਮ ਤੌਰ ਤੇ ਅਰਥ  ਨਿਰਨਾ  ਜਾਂ ਪਰਿਭਾਸ਼ਾ ਖੰਡ  ਵਿਚ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਉਥੇ  ਕੀਤੀ ਜਾਂਦੀ ਹੈ ਜਿਥੇ ਪ੍ਰਵਿਧਾਨ  ਦੀ ਬਾਡੀ ਵਿਚ ਵਰਤੇ ਗਏ ਸ਼ਬਦਾਂ ਅਤੇ ਵਾਕੰਸ਼ਾਂ ਦੇ ਸਾਧਾਰਨ ਅਰਥਾਂ ਵਿਚ ਵਿਸਤਾਰ ਲਿਆਉਣਾ ਹੋਵੇ। ਪਰਿਭਾਸ਼ਤ ਸ਼ਬਦ ਵਿਚ ਉਹ ਅਰਥ ਤਾਂ ਪਹਿਲਾਂ ਹੀ ਹੁੰਦੇ  ਹਨ ਜੋ  ਕੁਦਰਤੀ ਤੌਰ ਤੇ ਉਸ ਦੇ ਨਾਲ ਜੁੜੇ  ਹੁੰਦੇ ਹਨ, ਪਰ  ਇਸ ਸ਼ਬਦ ਦੀ ਵਰਤੋਂ ਨਾਲ ਉਹ ਅਰਥ ਵੀ ਉਸ ਸ਼ਬਦ ਜਾਂ ਵਾਕੰਸ਼  ਨਾਲ ਜੁੜ ਜਾਂਦੇ  ਹਨ ਜੋ ਪਰਿਭਾਸ਼ਾ ਖੰਡ ਵਿਚ ਦਸੇ  ਗਏ ਹੋਣ।  
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First