ਸ਼ਾਹਬਾਜ਼ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਾਹਬਾਜ਼ ਸਿੰਘ. ਵਕੀਲ ਸਬੇਗ ਸਿੰਘ ਦਾ ਸੁਪੁਤ੍ਰ, ਜੋ ਲਹੌਰ ਦੇ ਫਾਰਸੀ ਮਕਤਬ ਵਿੱਚ ਪੜ੍ਹਿਆ ਕਰਦਾ ਸੀ. ਇੱਕ ਦਿਨ ਮੌਲਵੀਆਂ ਨਾਲ ਚਰਚਾ ਹੋ ਪਈ, ਜਿਸ ਪੁਰ ਸ਼ਾਹਬਾਜ਼ ਨੇ ਨਿਰਭੈਤਾ ਨਾਲ ਆਪਣੇ ਮਤ ਦਾ ਮੰਡਨ ਅਤੇ ਇਸਲਾਮ ਦਾ ਖੰਡਨ ਕੀਤਾ. ਇਸ ਕਾਰਣ ਮੌਲਵੀਆਂ ਵੱਲੋਂ ਸ਼ਕਾਇਤ ਹੋਣ ਤੇ ਸ਼ਾਹਬਾਜ਼ ਸਿੰਘ ਕੈਦ ਕੀਤਾ ਗਿਆ ਅਰ ਜਦ ਉਸ ਨੇ ਮੁਸਲਮਾਨ ਹੋਣਾ ਨਾ ਮੰਨਿਆ ਤਦ ਉਸ ਦੇ ਪਿਤਾ ਸਮੇਤ ਚਰਖੀ ਤੇ ਚਾੜ੍ਹਿਆ ਜਾਕੇ ੧੮ ਵਰ੍ਹੇ ਦੀ ਉਮਰ ਵਿੱਚ ਸ਼ਹੀਦ ਕੀਤਾ ਗਿਆ. ਇਹ ਘਟਨਾ ਸੰਮਤ ੧੮੦੨ ਦੀ ਹੈ. ਦੇਖੋ, ਸਬੇਗ ਸਿੰਘ।
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First