ਸਮਾਜਵਾਦੀ ਪਾਰਟੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
SAMAJVADI PARTY ਸਮਾਜਵਾਦੀ ਪਾਰਟੀ: ਸਮਾਜਵਾਦੀ ਪਾਰਟੀ ਭਾਰਤ ਦੀ ਇਕ ਰਾਜਨੀਤਿਕ ਪਾਰਟੀ ਹੈ। ਇਸ ਦਾ ਆਧਾਰ ਭਾਰਤ ਦਾ ਉਤਰ ਪ੍ਰਦੇਸ਼ ਰਾਜ ਹੈ। ਇਹ ਪਾਰਟੀ ਆਪਣੇ ਆਪ ਨੂੰ ਲੋਕਰਾਜੀ ਸਮਾਜਵਾਦੀ ਪਾਰਟੀ ਆਖਦੀ ਹੈ। ਇਹ ਪਾਰਟੀ 4 ਅਕਤੂਬਰ 1992 ਨੂੰ ਹੋਂਦ ਵਿਚ ਆਈ ਸੀ ।
ਸਮਾਜਵਾਦੀ ਪਾਰਟੀ ਉਨ੍ਹਾਂ ਕਈ ਪਾਰਟੀਆਂ ਵਿਚੋਂ ਇਕ ਹੈ ਜੋ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਤੋਂ ਪਹਿਲਾਂ ਮੁੱਖ ਵਿਰੋਧੀ ਪਾਰਟੀ ਜਨਤਾ ਦਲ ਦੇ ਟੁੱਟਣ ਦੇ ਨਤੀਜੇ ਵਜੋਂ ਕਈ ਪ੍ਰਾਦੇਸ਼ਕ ਪਾਰਟੀਆਂ ਦੇ ਰੂਪ ਵਿਚ ਸਾਹਮਣੇ ਆਈਆਂ। ਸਮਾਜਵਾਦੀ ਪਾਰਟੀ ਦਾ ਲੀਡਰ ਮੁਲਾਇਮ ਸਿੰਘ ਯਾਦਵ ਹੈ ਜੋ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤ ਦੇ ਸਾਬਕਾ ਰੱਖਿਆ ਮੰਤਰੀ ਹਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First