ਸਾਫਟਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Software

ਕੰਪਿਊਟਰ ਤੋਂ ਕੰਮ ਕਰਵਾਉਣ ਲਈ ਹਦਾਇਤਾਂ ( Instructions ) ਨੂੰ ਕ੍ਰਮਵਾਰ ਲਿਖਿਆ ਜਾਂਦਾ ਹੈ । ਇਹਨਾਂ ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ ( Program ) ਅਤੇ ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਕਿਹਾ ਜਾਂਦਾ ਹੈ । ਸਾਫਟਵੇਅਰ ਦੀਆਂ ਮੁੱਖ ਰੂਪ ਵਿੱਚ 2 ਕਿਸਮਾਂ ਹੁੰਦੀਆਂ ਹਨ ।

· ਸਿਸਟਮ ਸਾਫਟਵੇਅਰ ( System Software )

· ਐਪਲੀਕੇਸ਼ਨ ਸਾਫਟਵੇਅਰ ( Application Software )

ਸਿਸਟਮ ਸਾਫਟਵੇਅਰ

ਕੁਝ ਬੁਨਿਆਦੀ ਕੰਮਾਂ ਜਿਵੇਂ ਕਿ ਫਾਈਲਾਂ ਦਾ ਉਚਿਤ ਪ੍ਰਬੰਧ ਅਤੇ ਸਾਂਭ-ਸੰਭਾਲ ਕਰਨਾ , ਕੰਪਿਊਟਰ ਭਾਸ਼ਾਵਾਂ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਅਨੁਵਾਦ ( Translate ) ਕਰਨਾ , ਵਰਤੋਂਕਾਰ ਨੂੰ ਕੰਪਿਊਟਰ ਨਾਲ ਸੰਪਰਕ ਸਥਾਪਿਤ ਕਰਨ ਦਾ ਸੁਚੱਜਾ ਵਾਤਾਵਰਨ ਮੁਹੱਈਆ ਕਰਵਾਉਣਾ ਆਦਿ ਲਈ ਸਿਸਟਮ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ । ਓਪਰੇਟਿੰਗ ਸਿਸਟਮ , ਅਸੈਂਬਲਰ , ਕੰਪਾਈਲਰ , ਇੰਟਰਪਰੇਟਰ , ਯੂਟਿਲਿਟੀ ਆਦਿ ਸਿਸਟਮ ਸਾਫਟਵੇਅਰ ਦੀਆਂ ਮਹੱਤਵਪੂਰਨ ਉਦਾਹਰਣਾਂ ਹਨ ।

ਐਪਲੀਕੇਸ਼ਨ ਸਾਫਟਵੇਅਰ

ਇਹ ਵਰਤੋਂਕਾਰ ( User ) ਦੀ ਵਿਸ਼ੇਸ਼ ਵਰਤੋਂ/ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ । ਇਹ ਪ੍ਰੋਗਰਾਮ ਬਜ਼ਾਰੋਂ ਖ਼ਰੀਦੇ ਜਾ ਸਕਦੇ ਹਨ ਜਾਂ ਆਪਣੇ-ਆਪ ਹੀ ਬਣਾਏ ਜਾ ਸਕਦੇ ਹਨ । ਵਰਡ ਪ੍ਰੋਸੈਸਰ ਪ੍ਰੋਗਰਾਮ , ਸਪਰੈੱਡਸ਼ੀਟ ਪ੍ਰੋਗਰਾਮ , ਗ੍ਰਾਫਿਕਸ ਪ੍ਰੋਗਰਾਮ ਆਦਿ ਐਪਲੀਕੇਸ਼ਨ ਸਾਫਟਵੇਅਰ ਦੀਆਂ ਉਦਾਹਰਣਾਂ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸਾਫਟਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Software

ਕੰਪਿਊਟਰ ਆਪਣੇ ਆਪ ਕੋਈ ਵੀ ਕੰਮ ਨਹੀਂ ਕਰ ਸਕਦਾ । ਕੰਪਿਊਟਰ ਤੋਂ ਕੰਮ ਲੈਣ ਲਈ ਉਸ ਨੂੰ ਲੜੀਵਾਰ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ । ਇਹਨਾਂ ਹਦਾਇਤਾਂ ਦੇ ਸਮੂਹ ਨੂੰ ਕੰਪਿਊਟਰ ਪ੍ਰੋਗਰਾਮ ਜਾਂ ਸਾਫਟਵੇਅਰ ਕਿਹਾ ਜਾਂਦਾ ਹੈ । ਕੰਪਿਊਟਰ ਸਿਰਫ਼ ਉਹੀ ਕੰਮ ਕਰਦਾ ਹੈ ਜੋ ਪ੍ਰੋਗਰਾਮਾਂ ਵਿੱਚ ਲਿਖੀਆਂ ਹਦਾਇਤਾਂ ਰਾਹੀਂ ਦਰਸਾਇਆ ਜਾਂਦਾ ਹੈ ।

ਕੰਪਿਊਟਰ ਪ੍ਰੋਗਰਾਮ ਜਾਂ ਸਾਫਟਵੇਅਰ ਨੂੰ ਪ੍ਰੋਗਰਾਮਰ ( ਪ੍ਰੋਗਰਾਮ ਬਣਾਉਣ ਵਾਲਾ ) ਵਲੋਂ ਲਿਖੀਆਂ ਗਈਆਂ ਹਦਾਇਤਾਂ ਦੇ ਸਮੂਹ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ । ਸਾਫਟਵੇਅਰ ਇਕ ਆਮ ਵਰਤੋਂ ਵਾਲਾ ਸ਼ਬਦ ਹੈ , ਜਿਹੜਾ ਕਿ ਪ੍ਰੋਗਰਾਮ ਜਾਂ ਪ੍ਰੋਗਰਾਮਾਂ ਦੇ ਸਮੂਹ ਨੂੰ ਦਰਸਾਉਂਦਾ ਹੈ । ਆਉਟਪੁਟ ( ਨਤੀਜਾ ) ਪ੍ਰਾਪਤ ਕਰਨ ਲਈ ਹਾਰਡਵੇਅਰ ਅਤੇ ਸਾਫਟਵੇਅਰ ਦਾ ਇਕੱਠਾ ਕੰਮ ਕਰਨਾ ਬਹੁਤ ਜ਼ਰੂਰੀ ਹੈ । ਇਹੀ ਕਾਰਨ ਹੈ ਕਿ ਹਾਰਡਵੇਅਰ ਅਤੇ ਸਾਫਟਵੇਅਰ ਪੂਰੀ ਤਰ੍ਹਾਂ ਨਾਲ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ ।

ਕੰਪਿਊਟਰ ਤੋਂ ਕੋਈ ਵੀ ਕੰਮ ਕਰਵਾਉਣ ਲਈ ਉਸ ਵਿੱਚ ਸਬੰਧਿਤ ਸਾਫਟਵੇਅਰ ਅਤੇ ਹਾਰਡਵੇਅਰ ਦਾ ਹੋਣਾ ਬਹੁਤ ਜ਼ਰੂਰੀ ਹੈ । ਉਦਾਹਰਣ ਵਜੋਂ ਜੇਕਰ ਤੁਸੀਂ ਕਿਸੇ ਦਸਤਾਵੇਜ਼ ਦਾ ਪ੍ਰਿੰਟ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੰਪਿਊਟਰ ਨਾਲ ਪ੍ਰਿੰਟਰ ( ਹਾਰਡਵੇਅਰ ) ਜੁੜਿਆ ਹੋਵੇ ਅਤੇ ਕੰਪਿਊਟਰ ਵਿੱਚ ਉਸ ਦੇ ਢੁਕਵੇਂ ਡਰਾਈਵਰ ( ਸਾਫਟਵੇਅਰ ) ਲੋਅਡ ਹੋਣ ।

ਹਾਰਡਵੇਅਰ ਦੇ ਮੁਕਾਬਲੇ ਸਾਫਟਵੇਅਰ ਦਾ ਵਿਕਾਸ ਕਰਨਾ ਵਧੇਰੇ ਔਖਾ ਹੈ । ਹਾਰਡਵੇਅਰ ਉੱਤੇ ਸਿਰਫ਼ ਇਕ ਵਾਰ ਖ਼ਰਚ ਆਉਂਦਾ ਹੈ ਪਰ ਸਾਫਟਵੇਅਰ ਦੇ ਖਰਚੇ ਲਗਾਤਾਰ ਚਲਦੇ ਰਹਿੰਦੇ ਹਨ । ਇਕੋ ਪ੍ਰਕਾਰ ਦੇ ਹਾਰਡਵੇਅਰ ਉੱਤੇ ਵੱਖ-ਵੱਖ ਕਿਸਮਾਂ ਦੇ ਸਾਫਟਵੇਅਰ ਚਲਾਏ ਜਾ ਸਕਦੇ ਹਨ ।

ਸਾਫਟਵੇਅਰ ਤੋਂ ਬਿਨਾਂ ਹਾਰਡਵੇਅਰ ਕਿਸੇ ਕੰਮ ਦਾ ਨਹੀਂ । ਸਾਫਟਵੇਅਰ ਉਹ ਨਿਰਦੇਸ਼ ਜਾਂ ਪ੍ਰੋਗਰਾਮ ਹਨ ਜੋ ਕੰਪਿਊਟਰ ਨੂੰ ਚਲਾਉਣ ਵਿੱਚ ਸਹਾਇਤਾ ਕਰਦੇ ਹਨ ।

ਜਦੋਂ ਤੱਕ ਕੰਪਿਊਟਰ ਦੀ ਯਾਦਦਾਸ਼ਤ ਵਿੱਚ ਸਾਫਟਵੇਅਰ ਨਹੀਂ ਭਰਿਆ ਜਾਂਦਾ ਤਦ ਤੱਕ ਇਹ ਕੁਝ ਵੀ ਕਰਨ ਤੋਂ ਅਸਮਰੱਥ ਹੈ । ਸਾਫਟਵੇਅਰ ਨੂੰ ਹੇਠਾਂ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ :

· ਐਪਲੀਕੇਸ਼ਨ ਸਾਫਟਵੇਅਰ ( Application Software )

· ਸਿਸਟਮ ਸਾਫਟਵੇਅਰ ( System Software )

· ਯੂਟੀਲਿਟੀ ਜਾਂ ਸਰਵਿਸ ਸਾਫਟਵੇਅਰ ( Utility or Service Software )


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਸਾਫਟਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Software

ਕਿਸੇ ਪ੍ਰੋਗਰਾਮਿੰਗ ਭਾਸ਼ਾ ਵਿੱਚ ਕ੍ਰਮਵਾਰ ਲਿਖੀਆਂ ਹਦਾਇਤਾਂ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ । ਪ੍ਰੋਗਰਾਮਾਂ ਦੇ ਸਮੂਹ ਨੂੰ ਸਾਫਟਵੇਅਰ ਦਾ ਨਾਂ ਦਿੱਤਾ ਗਿਆ ਹੈ । ਸਾਫਟਵੇਅਰ ਦੀਆਂ ਦੋ ਕਿਸਮਾਂ ਹਨ- ਸਿਸਟਮ ਸਾਫਟਵੇਅਰ ਅਤੇ ਐਪਲੀਕੇਸ਼ਨ ਸਾਫਟਵੇਅਰ । ਸਿਸਟਮ ਸਾਫਟਵੇਅਰ ਹਰੇਕ ਕੰਪਿਊਟਰ ਲਈ ਆਮ ਅਤੇ ਜ਼ਰੂਰੀ ਹਨ ਪਰ ਦੂਜੇ ਪਾਸੇ ਐਪਲੀਕੇਸ਼ਨ ਸਾਫਟਵੇਅਰ ਵਿਸ਼ੇਸ਼ ਅਤੇ ਗ਼ੈਰ ਜ਼ਰੂਰੀ ਹਨ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3636, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.