ਸਾਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਾ ( ਨਾਂ , ਪੁ ) ਗ੍ਰਹਿ ਆਦਿ ਦੀ ਕਲਿਆਣਕਾਰੀ ਦਸ਼ਾ ਅਨੁਸਾਰ ਵਿਆਹ ਦਾ ਨਿਸ਼ਚਿਤ ਕੀਤਾ ਦਿਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਾ [ ਨਾਂਪੁ ] ਵਿਆਹ ਆਦਿ ਦਾ ਨਿਯਤ ਕੀਤਾ ਦਿਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਹਾ . ਸੰ. ੎ਵਹ. ਸੁ ਅਹ. ਸੁ ( ਚੰਗਾ ) ਅਹ ( ਦਿਨ ) ਹਿੰਦੂਮਤ ਅਨੁਸਾਰ ਗ੍ਰਹ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. “ ਸਾਹੌ.” “ ਸੰਬਤਿ ਸਾਹਾ ਲਿਖਿਆ.” ( ਸੋਹਿਲਾ ) “ ਸਾਹਾ ਗਣਹਿ ਨ ਕਰਹਿ ਬੀਚਾਰ.” ( ਰਾਮ ਅ : ਮ : ੧ ) ੨ ਵ੍ਯ— ਸੰਬੋਧਨ. ਹੇ ਸ਼ਾਹ ! “ ਸਭਨਾ ਵਿਚਿ ਤੂੰ ਵਰਤਦਾ ਸਾਹਾ.” ( ਧਨਾ ਮ : ੪ ) ੨ ਸਾਹ ( ਸ੍ਵਾਸ ) ਦਾ ਬਹੁ ਵਚਨ. “ ਜੇਤੇ ਜੀਅ ਜੀਵਹੀ ਲੈ ਸਾਹਾ.” ( ਮ : ੧ ਵਾਰ ਮਾਝ ) ੩ ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. “ ਸਿਰਿ ਸਾਹਾ ਪਾਤਿਸਾਹੁ.” ( ਮ : ੫ ਵਾਰ ਰਾਮ ੨ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਹਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਹਾ ( ਸੰ. । ਦੇਸ਼ ਭਾਸ਼ਾਸੰਸਕ੍ਰਿਤ ਸੁ + ਅਹਨ ਤੋਂ ਸਾਹਾ ) ਲਗਨ , ਵਿਆਹ ਦੀ ਥਿਤ ਤੇ ਸਮਾਂ । ਯਥਾ-‘ ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ’ ( ਸੰਬਤ ) ਬਰਸਾਂ ( ਅਨੁਸਾਰ ) ( ਸਾਹਾ ) ਲਗਨ ਲਿਖਿਆ ਗਿਆ ਹੈ ਮਿਲ ਕਰ ਕੇ ਵੈਰਾਗ ਰੂਪ ਤੇਲ ਪਾਓ ।

੨. ( ਸੰਸਕ੍ਰਿਤ ਸ੍ਵਾਸ ) ਸਾਹ , ਦਮ । ਯਥਾ-‘ ਜੇਤੇ ਜੀਅ ਜੀਵਹਿ ਲੈ ਸਾਹਾ’ ।

੩. ( ਫ਼ਾਰਸੀ ਸ਼ਾਹ = ਰਾਜਾ ) ਰਾਜਿਆਂ ਦੇ । ਯਥਾ-‘ ਸਿਰਿ ਸਾਹਾ ਪਾਤਿਸਾਹਾ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.