ਸਿਆੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਆੜ (ਨਾਂ,ਪੁ) ਹਲ਼ ਦੇ ਚਊ ਵਿੱਚ ਲੱਗੇ ਲੋਹੇ ਦੇ ਫ਼ਾਲੇ ਨਾਲ ਵਹਾਈ ਸਮੇਂ ਭੋਂਏਂ ਵਿੱਚ ਕੱਢਿਆ ਓਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿਆੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਆੜ [ਨਾਂਪੁ] ਹਲ਼ ਵਾਹੁਣ ਨਾਲ਼ ਇੱਕ ਵਾਰੀ ਵਾਹੀ ਜਗ੍ਹਾ ਜਾਂ ਨਿਕਲ਼ੀ ਖਾਲ਼ੀ, ਓਲ਼ੀ, ਓੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਆੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਆੜ. ਹਲ ਦੇ ਚਊ ਨਾਲ ਜ਼ਮੀਨ ਵਿੱਚ ਕੱਢਿਆ ਓਰਾ. ਸੰ. ਸੀਤਾ. ਦੇਖੋ, ਸੀਆਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਆੜ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਆੜ : ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਮੰਡੀ ਅਹਮਦਗੜ ਤੋਂ 14 ਕਿਲੋਮੀਟਰ ਦੱਖਣ ਪੂਰਬ ਵੱਲ ਇਕ ਪਿੰਡ ਹੈ ਜਿਥੇ ਇਤਿਹਾਸਿਕ ਅਸਥਾਨ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਸਥਿਤ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਰਾੜਾ ਤੋਂ ਜਗੇੜਾ ਵੱਲ ਜਾ ਰਹੇ ਸਨ ਤਾਂ ਅਚਾਨਕ ਉਹਨਾਂ ਦਾ ਘੋੜਾ ਏਨਾਂ ਬੀਮਾਰ ਹੋ ਗਿਆ ਕਿ ਗੁਰੂ ਜੀ ਨੂੰ ਇਸ ਪਿੰਡ ਦੇ ਨੇੜੇ ਇਕ ਝਿੜੀ ਵਿਚ ਆਪਣੇ ਸਫਰ ਨੂੰ ਰੋਕਣਾ ਪਿਆ। ਥੋੜ੍ਹੀ ਦੇਰ ਬਾਅਦ ਘੋੜਾ ਮਰ ਗਿਆ। ਗੁਰੂ ਜੀ ਨੇ ਉਸ ਨੂੰ ਕੀਮਤੀ ਕਫ਼ਨ (ਚਾਦਰ) ਨਾਲ ਢੱਕ ਕੇ ਦਫ਼ਨਾ ਦਿੱਤਾ। ਸਥਾਨਿਕ ਪਰੰਪਰਾ ਇਹ ਦਸਦੀ ਹੈ ਕਿ ਦਫ਼ਨਾਏ ਜਾਂਦੇ ਘੋੜੇ ਨੂੰ ਵੇਖਣ ਵਾਲੇ ਸਿਆੜ ਦੇ ਰਹਿਣ ਵਾਲੇ ਦੋ ਲਾਲਚੀ ਨਿਵਾਸੀਆਂ ਨੇ, ਗੁਰੂ ਜੀ ਦੇ ਜਾਣ ਪਿੱਛੋਂ ਕਬਰ ਪੁੱਟ ਕੇ ਕੀਮਤੀ ਚਾਦਰ (ਕਫਨ) ਨੂੰ ਉਤਾਰ ਲਿਆ ਅਤੇ ਉਸ ਨੂੰ ਵੇਚ ਦਿੱਤਾ। ਬਦਕਿਸਮਤੀ ਉਹਨਾਂ ਕੁਕਰਮੀਆਂ ਉੱਤੇ ਵਾਪਰ ਗਈ। ਪਿੰਡ ਵਾਲਿਆਂ ਨੇ ਇਸ ਅਸਥਾਨ ਨੂੰ ਪਵਿੱਤਰ ਅਸਥਾਨ ਦੇ ਤੌਰ ਤੇ ਮੰਨਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਘੋੜੇ ਦੀ ਕਬਰ ਤੇ ਇਕ ਸਮਾਧ ਬਣਾਈ ਅਤੇ ਇਕ ਚਬੂਤਰਾ ਬਣਾਇਆ ਜਿਥੇ ਗੁਰੂ ਹਰਗੋਬਿੰਦ ਜੀ ਬੈਠੇ ਸਨ। ਸਮਾਂ ਪਾ ਕੇ ਇਸ ਚਬੂਤਰੇ ਨੂੰ ਸਧਾਰਨ ਝੋਪੜੀ ਦਾ ਰੂਪ ਦਿੱਤਾ ਗਿਆ, ਜਿਸ ਦੀ ਸੇਵਾ ਸੰਭਾਲ ਰਮਤੇ ਸਾਧੂ ਕਰਦੇ ਸਨ।

        1975 ਬਿਕਰਮੀ/ਸੰਨ 1918 ਵਿਚ ਭਾਈ ਟਹਿਲ ਸਿੰਘ ਨੇ ਇਕ ਗੁਰਦੁਆਰਾ ਸਥਾਪਿਤ ਕੀਤਾ। ਵਰਗਾਕਾਰ ਗੁੰਬਦ ਵਾਲੇ ਪ੍ਰਕਾਸ਼ ਅਸਥਾਨ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਇਕ ਹਾਲ ਅਤੇ ਇਕ ਛੋਟੇ ਸਰੋਵਰ ਦਾ ਵਾਧਾ ਕੀਤਾ ਗਿਆ ਹੈ। ਇਹ ਧਾਰਮਿਕ ਅਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਅਤੇ ਅਨੁਸੂਚਿਤ ਗੁਰਦੁਆਰਿਆਂ ਦੇ ਵਰਗ ਵਿਚ ਨਹੀਂ ਹੈ ਪਰੰਤੂ ਇਸ ਦੀ ਦੇਖ-ਰੇਖ ਪਿੰਡ ਦੀ ਕਮੇਟੀ ਕਰਦੀ ਹੈ।

    ਪ੍ਰਮੁੱਖ ਸਿੱਖ ਦਿਨ-ਦਿਹਾਰਾਂ ਤੋਂ ਇਲਾਵਾ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਵਸ ਵਿਸ਼ੇਸ਼ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।


ਲੇਖਕ : ਮ.ਗ.ਸ. ਅਤੇ ਅਨੁ. ਅ.ਜ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਿਆੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਆੜ, ਪੁਲਿੰਗ : ਵਾਹੁਣ ਨਾਲ ਜ਼ਮੀਨ ਵਿੱਚ ਪਈ ਲੰਮੀ ਤੇ ਡੂੰਘੀ ਲਕੀਰ, ਹਲ ਦੇ ਚੌ ਨਾਲ ਜ਼ਮੀਨ ਤੇ ਕੱਢਿਆ ਓੜਾ (ਲਾਗੂ ਕਿਰਿਆ : ਕੱਢਣਾ)

–ਸਿਆੜ ਕੱਢਣਾ, ਮੁਹਾਵਰਾ : ਦੁੱਗਣਾ, ਘਸੋਰਨਾ, ਢਾਹ ਕੇ ਜ਼ੋਰ ਨਾਲ ਧਰਤੀ ਤੇ ਧਸੀ ਫਿਰਨਾ

–ਸਿਆੜਨਾ, ਕਿਰਿਆ ਸਕਰਮਕ : ਵਾਹੁਣਾ, ਸਿਆੜ ਕੱਢਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-12-10-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.