ਸਿਮਰਨੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਿਮਰਨੀ. ਸੰਗ੍ਯਾ—ਦੇਖੋ, ਸਿਮਰਨਾ ੨. “ਕਬੀਰ ਮੇਰੀ ਸਿਮਰਨੀ ਰਸਨਾ.” (ਸ. ਕਬੀਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸਿਮਰਨੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਿਮਰਨੀ: ਜਿਸ ਸਾਧਨ ਰਾਹੀਂ ਸਿਮਰਨ ਕੀਤਾ ਜਾਏ, ਉਸ ਨੂੰ ਸੰਤ ਕਬੀਰ ਨੇ ‘ਸਿਮਰਨੀ’ ਕਿਹਾ ਹੈ — ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ। (ਗੁ.ਗ੍ਰੰ.1364)। ਸਿਮਰਨੀ/ ਸਿਮਰਨੇ ਵਿਚ ਆਮ ਤੌਰ ’ਤੇ 108 ਮਣਕਿਆਂ ਵਾਲੀ ਮਾਲਾ ਦਾ ਚੌਥਾ ਹਿੱਸਾ ਹੁੰਦਾ ਹੈ। ਇਸ ਤਰ੍ਹਾਂ ਸਿਮਰਨੀ ਵਿਚ ਮੇਰੁ ਸਮੇਤ 28 ਮਣਦੇ ਹੁੰਦੇ ਹਨ ਜੋ ਸਾਧਕ ਲੋਕ ਆਪਣੇ ਹੱਥ ਵਿਚ ਰਖ ਕੇ ਮਣਕੇ ਘੁੰਮਾਉਂਦੇ ਰਹਿੰਦੇ ਹਨ। ਮੁਸਲਮਾਨ ਸਿਮਰਨ ਲਈ ‘ਤਸਬੀਹ’ ਨੂੰ ਵਰਤਦੇ ਹਨ। ਸਿੱਖ ਸਾਧਕ ਇਸ ਨੂੰ ‘ਸਿਮਰਨਾ’ ਵੀ ਕਹਿੰਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਸਿਮਰਨੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਿਮਰਨੀ, ਇਸਤਰੀ ਲਿੰਗ : ੧. ਨਾਮ ਦਾ ਜਾਪ; ੨. ਮਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-10-53-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First