ਸੀਲੋਆਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਲੋਆਣੀ ਦੇਖੋ, ਬੇਰੀ ਸਾਹਿਬ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੀਲੋਆਣੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੀਲੋਆਣੀ : ਰਾਇਕੋਟ ਕਸਬੇ ਤੋਂ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਇਕ ਪਿੰਡ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਇਥੇ ਪਧਾਰਨ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ। ਗੁਰੂ ਜੀ ਦਸੰਬਰ 1705 ਵਿਚ ਚਮਕੌਰ ਦੀ ਜੰਗ ਪਿੱਛੋਂ ਆਪਣੀ ਮਾਲਵਾ ਫੇਰੀ ਸਮੇਂ ਇਸ ਪਿੰਡ ਆਏ ਸਨ। ‘ਗੁਰਦੁਆਰਾ ਬੇਰੀ ਸਾਹਿਬ ਪਾਤਸ਼ਾਹੀ ਦਸਵੀਂ ’ ਉਸ ਜਗ੍ਹਾ ਉੱਤੇ ਬਣਿਆ ਹੋਇਆ ਹੈ ਜਿਥੇ ਗੁਰੂ ਗੋਬਿੰਦ ਸਿੰਘ ਇਕ ਬੇਰੀ ਦੇ ਰੁੱਖ ਹੇਠ ਅਰਾਮ ਕਰਨ ਲਈ ਆਪਣੇ ਘੋੜੇ ਤੋਂ ਉੱਤਰੇ ਸਨ।ਇਹ ਉਹੀ ਜਗ੍ਹਾ ਹੈ ਜਿਥੇ ਰਾਇਕੋਟ ਦਾ ਮੁਖੀ ਰਾਇ ਕਲ੍ਹਾ ਗੁਰੂ ਜੀ ਨੂੰ ਮਿਲਿਆ ਸੀ। ਰਾਇ ਕਲ੍ਹਾ ਇਸ ਸਮੇਂ ਆਪਣੇ ਹੀ ਇਲਾਕੇ ਦੇ ਸੀਲੋਆਣੀ ਪਿੰਡ ਵਿਖੇ ਠਹਿਰਿਆ ਹੋਇਆ ਸੀ। ਉਸ ਵੇਲੇ ਤਕ ਗੁਰੂ ਗੋਬਿੰਦ ਸਿੰਘ ਇਕ ਮੁਸਲਮਾਨ ਸੰਤ ਦੇ ਰੂਪ ਵਿਚ ਹੀ ਸਨ। ਜਦੋਂ ਗੁਰੂ ਜੀ ਨੇ ਆਪਣੀ ਪਛਾਣ ਦੱਸੀ ਤਾਂ ਰਾਇ ਕਲ੍ਹਾ ਬਹੁਤ ਖੁਸ਼ ਹੋਇਆ ਅਤੇ ਉਹਨਾਂ ਨੂੰ ਆਪਣੇ ਕਸਬੇ ਰਾਇਕੋਟ ਲੈ ਗਿਆ।
ਸੀਲੋਆਣੀ ਵਿਖੇ ਅਸਲੀ ਮੰਜੀ ਸਾਹਿਬ ਇਕ ਛੋਟਾ ਜਿਹਾ ਗੁੰਬਦ ਵਾਲਾ ਕਮਰਾ ਹੈ ਜੋ ਬੇਰੀ ਦੇ ਦਰਖ਼ਤ ਦੇ ਨੇੜੇ ਹੈ। ਪਿੱਛੋਂ ਇਸ ਨਾਲ ਇਕ ਆਇਤਾਕਾਰ ਹਾਲ ਅਤੇ ਇਸ ਦੇ ਸਾਮ੍ਹਣੇ ਇਕ ਬਰਾਂਡਾ ਬਣਾਇਆ ਗਿਆ ਹੈ। ਇਸ ਹਾਲ ਨਾਲ ਇਕ ਹੋਰ ਕਮਰਾ 1967 ਵਿਚ ਬਣਾਇਆ ਗਿਆ ਸੀ। ਇਸ ਦੇ ਹਾਲ ਕਮਰੇ ਅਤੇ ਪ੍ਰਕਾਸ਼ ਅਸਥਾਨ ਉੱਤੇ ਪੱਚੀਕਾਰੀ ਦਾ ਕੰਮ ਹੋਇਆ ਹੈ ਜਿਸ ਵਿਚ ਬਹੁਰੰਗੀ ਜਿਆਮਿਤਿਕ (ਰੇਖਾ ਗਣਿਤਿਕ) ਚਿੱਤਰਕਾਰੀ ਕੀਤੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਕਮੇਟੀ ਰਾਹੀਂ ਕਰਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First