ਸੁਰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਗ (ਨਾਂ,ਪੁ) ਵੇਖੋ : ਸਵਰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁਰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਗ [ਨਾਂਪੁ] ਉਹ ਕਲਪਿਤ ਜਗ੍ਹਾ ਜਿੱਥੇ ਨੇਕ ਬੰਦੇ ਮੌਤ ਤੋਂ ਬਾਅਦ ਜਾਂਦੇ ਹਨ, ਜੰਨਤ, ਦੇਵ-ਲੋਕ; ਚੰਗੇ ਵਾਤਾਵਰਨ ਵਾਲ਼ੀ ਥਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਗ. ਸੰ. ਸ੍ਵਰਗ. ਸੰਗ੍ਯਾ—ਆਨੰਦ. ਸੁਖ । ੨ ਦੇਵਲੋਕ. ਬਹਿਸ਼੍ਤ. ਇੰਦ੍ਰਲੋਕ. Paradise. “ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ.” (ਸ. ਕਬੀਰ) ਦੇਖੋ, ਬਹਿਸ਼ਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁਰਗ (ਸੰ.। ਸ੍ਵਰਗ) ਦੇਵ ਲੋਕ , ਇੰਦ੍ਰ ਦਾ ਲੋਕ, ਬਹਿਸ਼ਤ। ਯਥਾ-‘ਸੁਰਗ ਮਛ ਪਇਆਲੇ’। ਤਥਾ-‘ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁਰਗ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਰਗ, (ਸੰਸਕ੍ਰਿਤ : ਸ੍ਵਰਗ) / ਪੁਲਿੰਗ : ਦੇਵ ਲੋਕ, ਉਹ ਥਾਂ ਜਿਥੇ ਦੁੱਖ ਦਾ ਲੇਸ ਨਾ ਹੋਵੇ ਜਾਂ ਜਿਥੇ ਦਾ ਪਉਣ ਪਾਣੀ ਸੁਹਾਉਣਾ ਹੋਣ ਤੋਂ ਛੁਟ ਉਥੇ ਦੇ ਕੁਦਰਤੀ ਨਜ਼ਾਰੇ ਬੜੇ ਮਨੋਰੰਜਕ ਹੋਣ

–ਸੁਰਗਦੁਆਰੀ, ਇਸਤਰੀ ਲਿੰਗ : ਮਕਾਨ ਦੀ ਕੁਰਸੀ ਹੇਠ ਹਵਾ ਖਾਤਰ ਜਾਂ ਪਾਣੀ ਲੰਘਣ ਨੂੰ ਰੱਖੀ ਮੋਰੀ

–ਸੁਰਗਬਾਸ, ਵਿਸ਼ੇਸ਼ਣ : ਸੁਰਗਵਾਸ

–ਸੁਰਗਬਾਸੀ; ਵਿਸ਼ੇਸ਼ਣ : ਸੁਰਗਵਾਸੀ

–ਸੁਰਗਬਾਸੀ, ਵਿਸ਼ੇਸ਼ਣ / ਪੁਲਿੰਗ : ਸੁਰਗਵਾਸੀ

–ਸੁਰਗਵਾਸ, ਵਿਸ਼ੇਸ਼ਣ / ਪੁਲਿੰਗ : ਸਵਰਗ ਵਿੱਚ ਨਿਵਾਸ ਕਰਨ ਵਾਲਾ, ਮਰੇ ਪਰਾਣੀ ਲਈ ਸਨਮਾਨ ਬੋਧਕ ਸ਼ਬਦ, ਮਰਿਆ ਹੋਇਆ, ਚਲਾਣਾ ਕਰ ਗਿਆ (ਲਾਗੂ ਕਿਰਿਆ : ਹੋਣਾ)

–ਸੁਰਗਵਾਸੀ, ਵਿਸ਼ੇਸ਼ਣ / ਪੁਲਿੰਗ : ਜਿਸ ਦਾ ਸਵਰਗ ਵਿੱਚ ਵਾਸਾ ਹੈ, ਮੋਇਆ ਹੋਇਆ

–ਸੁਰਗੀ, ਵਿਸ਼ੇਸ਼ਣ : ੧. ਸਵਰਗ ਦਾ, ਸਵਰਗ ਸਬੰਧੀ; ੨. ਮੋਇਆ ਹੋਇਆ; ੩. ਦਿਉਤਾ ਆਦਮੀ, ਦੇਵਤਿਆਂ ਸਮਾਨ; ੪. ਸੁਖੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-35-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.