ਸੋਹਿਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋਹਿਲਾ ਸੰਗ੍ਯਾ— ਆਨੰਦ ਦਾ ਗੀਤ. ਸ਼ੋਭਨ ਸਮੇਂ ਵਿੱਚ ਗਾਇਆ ਗੀਤ. “ ਮੰਗਲ ਗਾਵਹੁ ਤਾ ਪ੍ਰਭੁ ਭਾਵਹੁ ਸੋਹਿਲੜਾ ਜੁਗ ਚਾਰੇ.” ( ਸੂਹੀ ਛੰਤ ਮ : ੧ ) “ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ.” ( ਅਨੰਦੁ ) ੨ ਸੁ ( ਉੱਤਮ ) ਹੇਲਾ ( ਖੇਲ ) ਹੈ ਜਿਸ ਵਿੱਚ ਅਜੇਹਾ ਕਾਵ੍ਯ । ੩ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ ਸੋਹਿਲਾ” ਸਿਰਲੇਖ ਹੇਠਪੰਜ ਸ਼ਬਦਾਂ ਦੀ ਇੱਕ ਖਾਸ ਬਾਣੀ1 , ਜਿਸ ਦਾ ਪੜ੍ਹਨਾ ਸੌਣ ਵੇਲੇ ਵਿਧਾਨ ਹੈ. “ ਸੁਪਤਨ ਸਮੇ ਸੋਹਿਲਾ ਰਰੈ.” ( ਗੁਪ੍ਰਸੂ ) “ ਤਿਤੁ ਘਰਿ ਗਾਵਹੁ ਸੋਹਿਲਾ” - ਪਾਠ ਹੋਣ ਕਰਕੇ ਇਹ ਸੰਗ੍ਯਾ— ਹੋਈ ਹੈ. ਮ੍ਰਿਤਕ ਸੰਸਕਾਰ ਸਮੇਂ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਸੋਹਿਲੇ ਦਾ ਪਾਠ ਭੀ ਕੀਤਾ ਜਾਂਦਾ ਹੈ. “ ਸੋਹਲਿਾ ਪੜ੍ਹ ਪਰਸ਼ਾਦ ਵਰਤਾਈ । ਜੋ ਗੁਰੂ ਨਾਨਕ ਰੀਤਿ ਚਲਾਈ.” ( ਗੁਵਿ ੬ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.